ਭਰਤਪੁਰ- ਰਾਜਸਥਾਨ ਦੇ ਭਰਤਪੁਰ 'ਚ 12 ਫੀਸਦੀ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਮਾਲੀ, ਸੈਣੀ, ਕੁਸ਼ਵਾਹਾ, ਸ਼ਾਕਿਆ ਅਤੇ ਮੌਰਿਆ ਸਮਾਜ ਦੇ ਲੋਕਾਂ ਦਾ ਅੰਦੋਲਨ ਸਰਕਾਰ ਨਾਲ ਹੋਏ ਸਮਝੌਤੇ ਤੋਂ ਬਾਅਦ ਅੱਜ ਯਾਨੀ ਕਿ ਵੀਰਵਾਰ ਨੂੰ ਖਤਮ ਹੋ ਗਿਆ। ਇਸ ਅੰਦੋਲਨ ਕਾਰਨ ਪਿਛਲੇ 5 ਦਿਨਾਂ ਤੋਂ ਠੱਪ ਪਏ ਭਰਤਪੁਰ-ਜੈਪੁਰ ਨੈਸ਼ਨਲ ਹਾਈਵੇਅ ਨੰਬਰ-21 ’ਤੇ ਆਵਾਜਾਈ ਬਹਾਲ ਹੋ ਗਈ। ਇਸ ਮਗਰੋਂ ਪੁਲਸ ਤੇ ਪ੍ਰਸ਼ਾਸਨ ਦੇ ਨਾਲ-ਨਾਲ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਡਿਵੀਜ਼ਨਲ ਕਮਿਸ਼ਨਰ ਸਾਬਰਮਲ ਵਰਮਾ ਨੇ ਦੱਸਿਆ ਕਿ ਅੰਦੋਲਨਕਾਰੀਆਂ ਨੇ ਨੈਸ਼ਨਲ ਹਾਈਵੇਅ ਨੰਬਰ-21 'ਤੇ ਭਰਤਪੁਰ ਦੇ ਸੇਵਰ ਥਾਣੇ ਦੇ ਅਰੌਦਾ ਪਿੰਡ 'ਚ ਲਗਾਈ ਗਈ ਨਾਕਾਬੰਦੀ ਨੂੰ ਹਟਾ ਦਿੱਤਾ। ਵਰਮਾ ਮੁਤਾਬਕ ਅੰਦੋਲਨਕਾਰੀਆਂ ਦੀ ਸੰਘਰਸ਼ ਕਮੇਟੀ ਨੇ ਬੁੱਧਵਾਰ ਰਾਤ ਨੂੰ ਸੂਬਾ ਸਰਕਾਰ ਦੇ ਨੁਮਾਇੰਦੇ ਸੈਰ-ਸਪਾਟਾ ਮੰਤਰੀ ਵਿਸ਼ਵੇਂਦਰ ਸਿੰਘ ਨੂੰ ਬੁੱਧਵਾਰ ਰਾਤ ਆਪਣੀਆਂ ਮੰਗਾਂ ਲਈ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਨਾਂ ਇਕ ਮੰਗ ਪੱਤਰ ਸੌਂਪਿਆ। ਜਿਸ ’ਤੇ ਸਿੰਘ ਨੇ ਹਮਦਰਦੀ ਨਾਲ ਵਿਚਾਰ ਕਰਨ ਅਤੇ ਮੰਗ ਪੱਤਰ ਨੂੰ ਸੂਬਾ ਸਰਕਾਰ ਨੂੰ ਸੌਂਪਣ ਦਾ ਭਰੋਸਾ ਦਿੱਤਾ। ਭਰੋਸੇ ਤੋਂ ਬਾਅਦ ਮਾਲੀ, ਸੈਣੀ, ਕੁਸ਼ਵਾਹਾ, ਸ਼ਾਕਿਆ ਅਤੇ ਮੌਰਿਆ ਸਮਾਜ ਦੇ ਲੋਕਾਂ ਨੇ ਭਰਤਪੁਰ-ਜੈਪੁਰ ਨੈਸ਼ਨਲ ਹਾਈਵੇਅ ਨੰਬਰ-21 ਤੋਂ ਅੰਦੋਲਨ ਖਤਮ ਕਰ ਦਿੱਤਾ।
ਅਗਲੇ ਰਾਸ਼ਟਰਪਤੀ ਲਈ ਦੌੜ ਸ਼ੁਰੂ, ਗੁਲਾਮ ਨਬੀ ਅਤੇ ਫਾਰੂਕ ਅਬਦੁੱਲਾ ਦੇ ਨਾਵਾਂ ’ਤੇ ਚਰਚਾ
NEXT STORY