ਜੈਪੁਰ (ਬਿਊਰੋ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਗਾਮੀ ਵਿਧਾਨਸਭਾ ਚੋਣਾਂ ਲਈ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਸਥਾਨਕ ਰਾਮਲੀਲਾ ਮੈਦਾਨ ਵਿਚ ਕਾਂਗਰਸ ਕਾਰਕੁੰਨਾਂ ਦੇ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਰਾਹੁਲ ਨੇ ਸਪਸ਼ੱਟ ਕੀਤਾ ਕਿ ਆਗਾਮੀ ਵਿਧਾਨਸਭਾ ਚੋਣਾਂ ਵਿਚ ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਨਹੀਂ ਮਿਲੇਗਾ। ਇਸ ਮਾਮਲੇ ਵਿਚ ਪਾਰਟੀ ਕਾਰਕੁੰਨਾਂ ਦੀ ਗੱਲ ਸੁਣੀ ਜਾਵੇਗੀ। ਸੰਮੇਲਨ ਨੂੰ ਸੰਬੋਧਿਤ ਕਰਦਿਆਂ ਰਾਹੁਲ ਨੇ ਕਿਹਾ,''ਕਾਰਕੁੰਨ ਜ਼ਮੀਨ 'ਤੇ ਮਿਹਨਤ ਕਰਦੇ ਹਨ। ਖੁਨ-ਪਸੀਨਾ ਇਕ ਕਰਦੇ ਹਨ ਪਰ ਆਖਰੀ ਸਮੇਂ 'ਤੇ ਪੈਰਾਸ਼ੂਟ (ਬਾਹਰ) ਤੋਂ ਆਏ ਉਮੀਦਵਾਰ ਟਿਕਟ ਲੈ ਜਾਂਦੇ ਹਨ।'' ਰਾਹੁਲ ਨੇ ਕਿਹਾ,''ਇਸ ਵਾਰ ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਪੈਰਾਸ਼ੂਟ ਵਾਲਾ ਇਕ ਵੀ ਉਮੀਦਵਾਰ ਟਿਕਟ ਨਹੀਂ ਲੈ ਪਾਵੇਗਾ। ਅਜਿਹੇ ਉਮੀਦਵਾਰਾਂ ਦੇ ਪੈਰਾਸ਼ੂਟ ਦੀ ਡੋਰ ਕੱਟ ਦਿੱਤੀ ਜਾਵੇਗੀ ਅਤੇ ਉਹ 200000 ਫੁੱਟ ਤੋਂ ਜ਼ਮੀਨ 'ਤੇ ਡਿੱਗਣਗੇ।'' ਰਾਹੁਲ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੇ ਕਾਰਕੁੰਨਾਂ ਨੂੰ ਜਗ੍ਹਾ ਮਿਲੇਗੀ। ਚੋਣਾਂ ਦੇ ਬਾਅਦ ਜਿਹੜੀ ਸਰਕਾਰ ਬਣੇਗੀ ਉਹ ਕਾਂਗਰਸ ਪਾਰਟੀ ਦੇ ਕਾਰਕੁੰਨਾਂ ਦੀ ਹੋਵੇਗੀ। ਉਸ ਸਰਕਾਰ ਵਿਚ ਪਾਰਟੀ ਕਾਰਕੁੰਨਾਂ ਦੀ ਸੁਣਵਾਈ ਹੋਵੇਗੀ।''
ਮੁਜਫੱਰਪੁਰ ਕਾਂਡ : 12 ਘੰਟੇ ਪੁੱਛਗਿੱਛ ਤੋਂ ਬਾਅਦ ਸੀ.ਬੀ. ਆਈ. ਨੇ ਬ੍ਰਜੇਸ਼ ਠਾਕੁਰ ਦੇ ਬੇਟੇ ਰਾਹੁਲ ਨੂੰ ਛੱਡਿਆ
NEXT STORY