ਜੈਪੁਰ- ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ 'ਚ ਮੋਗਾ ਹਾਈਵੇਅ 'ਤੇ ਇਕ ਕਾਰ ਅਤੇ ਟਰੱਕ ਦੀ ਆਹਮਣੇ-ਸਾਹਮਣੇ ਟੱਕਰ 'ਚ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਸ਼ਨੀਵਾਰ ਦੇਰ ਰਾਤ ਹਨੂੰਮਾਨਗੜ੍ਹ ਸ਼ਹਿਰ ਥਾਣਾ ਖੇਤਰ ਦੀ ਹੈ।
ਥਾਣਾ ਮੁਖੀ ਵੇਦਪਾਲ ਨੇ ਦੱਸਿਆ ਕਿ ਹਾਈਵੇਅ 'ਤੇ ਨੋਰੰਗਦੇਸਰ ਕੋਲ ਕਾਰ ਅਤੇ ਟਰੱਕ ਦੀ ਆਹਮਣੇ-ਸਾਹਮਣੇ ਟੱਕਰ ਵਿਚ ਕਾਰ ਸਵਾਰ ਪਰਮਜੀਤ ਕੌਰ (60), ਖੁਸ਼ਵਿੰਦਰ ਸਿੰਘ (25), ਉਨ੍ਹਾਂ ਦੀ ਪਤਨੀ ਪਰਮਜੀਤ ਕੌਰ (22), ਪੁੱਤਰ ਮਨਜੋਤ ਸਿੰਘ (5), ਰਾਮਪਾਲ (36), ਉਨ੍ਹਾਂ ਦੀ ਪਤਨੀ ਰੀਨਾ (35), ਪੁੱਤਰੀ ਰੀਤ (12) ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਰਾਮਪਾਲ ਦੇ ਪੁੱਤਰ ਆਕਾਸ਼ਦੀਪ ਸਿੰਘ (14) ਅਤੇ ਖੁਸ਼ਵਿੰਦਰ ਸਿੰਘ ਦੀ ਧੀ ਮਨਰਾਜ ਕੌਰ (2) ਨੂੰ ਬੀਕਾਨੇਰ ਦੇ ਪੀ. ਬੀ. ਐੱਮ. ਹਸਪਤਾਲ 'ਚ ਰੈਫਰ ਕੀਤਾ ਗਿਆ ਹੈ।
ਕਾਰ ਵਿਚ ਸਵਾਰ ਇਕ ਹੀ ਪਰਿਵਾਰ ਦੇ 9 ਲੋਕ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਮਗਰੋਂ ਵਾਪਸ ਘਰ ਪਰਤ ਰਹੇ ਸਨ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਨੂੰਮਾਨਗੜ੍ਹ ਦੇ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਸਬੰਧ ਵਿਚ ਟਰੱਕ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਮਾਸ-ਇਜ਼ਰਾਈਲ ਜੰਗ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ ਮਿਸਰ ਦੇ ਰਾਸ਼ਟਰਪਤੀ ਅਲ-ਸਿਸੀ ਨਾਲ ਕੀਤੀ ਗੱਲ
NEXT STORY