ਜੈਪੁਰ- ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਡੀਡਵਾਨਾ ਥਾਣਾ ਖੇਤਰ 'ਚ ਐਤਵਾਰ ਸਵੇਰੇ ਇਕ ਔਰਤ ਨੇ ਆਪਣੀਆਂ ਦੋ ਬੱਚੀਆਂ ਨਾਲ ਘਰ 'ਚ ਬਣੇ ਖੂਹ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਹੈੱਡ ਕਾਂਸਟੇਬਲ ਦਸ਼ਰਥ ਸਿੰਘ ਨੇ ਦੱਸਿਆ ਕਿ ਪਾਵਟਾ ਦੀ ਢਾਣੀ ਵਾਸੀ ਦੀਪਾਲੀ ਦੇਵੀ (30) ਨੇ ਆਪਣੀਆਂ ਦੋ ਬੱਚੀਆਂ- ਅੰਕਿਤਾ (3) ਅਤੇ ਪ੍ਰਿਯੰਕਾ (2) ਨਾਲ ਘਰ 'ਚ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ।
ਕਾਂਸਟੇਬਲ ਮੁਤਾਬਤ ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰੱਖਵਾਇਆ ਗਿਆ ਹੈ। ਪਰਿਵਾਰ ਵਾਲਿਆਂ ਦੇ ਪਹੁੰਚਣ 'ਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਸਿੰਘ ਮੁਤਾਬਕ ਮ੍ਰਿਤਕਾ ਦਾ ਪਰਿਵਾਰ ਪਾਣੀ ਦੀ ਸਪਲਾਈ ਦਾ ਕੰਮ ਕਰਦਾ ਹੈ ਅਤੇ ਉਨ੍ਹਾਂ ਨੇ ਘਰ ਵਿਚ ਪਾਣੀ ਦਾ ਖੂਹ ਬਣਾ ਰੱਖਿਆ ਹੈ। ਮ੍ਰਿਤਕਾ ਦੇ ਘਰ ਵਿਚੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੈਸ਼ਨਲ ਹਾਈਵੇਅ 'ਤੇ ਲੁਟੇਰਿਆਂ ਨੇ ਕਾਰ ਸਵਾਰਾਂ ਤੋਂ ਲੁੱਟੇ 4.5 ਕਰੋੜ ਰੁਪਏ, ਇੰਝ ਦਿੱਤਾ ਵਾਰਦਾਤ ਨੂੰ ਅੰਜ਼ਾਮ
NEXT STORY