ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮੰਗਲਵਾਰ ਨੂੰ 5 ਹੋਰ ਲੋਕਾਂ ਦੀ ਮੌਤ ਹੋ ਗਈ, ਇਸ ਨਾਲ ਸੂਬੇ 'ਚ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 251 ਹੋ ਗਈ ਹੈ। ਇਸ ਦੇ ਨਾਲ ਹੀ 144 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 11020 ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ 10.30 ਵਜੇ ਤੱਕ ਜੈਪੁਰ 'ਚ 2, ਜੋਧਪੁਰ ਅਤੇ ਅਜਮੇਰ 'ਚ ਇਕ-ਇਕ ਹੋਰ ਪੀੜਤ ਮਰੀਜ਼ ਦੀ ਮੌਤ ਹੋ ਗਈ। ਹੋਰ ਸੂਬੇ ਦੇ ਇਕ ਰੋਗੀ ਦੀ ਵੀ ਇੱਥੇ ਮੌਤ ਹੋਈ ਹੈ। ਇਸ ਨਾਲਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 251 ਹੋ ਗਈ ਹੈ। ਸਿਰਫ਼ ਜੈਪੁਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 117 ਹੋ ਗਈ ਹੈ, ਜਦੋਂ ਕਿ ਜੋਧਪੁਰ 'ਚ 24, ਕੋਟਾ 'ਚ 18 ਅਤੇ ਅਜਮੇਰ 'ਚ 10 ਰੋਗੀਆਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 14 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ।
ਉੱਥੇ ਹੀ ਸੂਬੇ 'ਚ ਮੰਗਲਵਾਰ ਸਵੇਰ ਤੱਕ ਇਨਫੈਕਸ਼ਨ ਦੇ 144 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ ਜੈਪੁਰ 'ਚ 61, ਭਰਤਪੁਰ 'ਚ 30, ਅਲਵਰ 'ਚ 11, ਜੋਧਪੁਰ 'ਚ 8, ਚੁਰੂ 'ਚ 7, ਕੋਟਾ 'ਚ 6 ਅਤੇ ਸੀਕਰ 'ਚ 5 ਨਵੇਂ ਮਾਮਲੇ ਸ਼ਾਮਲ ਹਨ। ਰਾਜਧਾਨੀ ਜੈਪੁਰ 'ਚ ਐਤਵਾਰ ਨੂੰ 61 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਤੱਕ ਕੁੱਲ ਪੀੜਤ ਮਰੀਜ਼ਾਂ ਦੀ ਗਿਣਤੀ 2321 ਹੋ ਗਈ। ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲਿਆਂ 'ਚ 2 ਇਤਾਲਵੀ ਨਾਗਰਿਕਾਂ ਦੇ ਨਾਲ-ਨਾਲ 61 ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਈਰਾਨ ਤੋਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਅਰੋਗ ਕੇਂਦਰਾਂ 'ਚ ਰੱਖਿਆ ਗਿਆ ਸੀ। ਸੂਬੇ ਭਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਕਈ ਥਾਣਾ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।
ਸੁਪਰੀਮ ਕੋਰਟ ਦਾ ਨਿਰਦੇਸ਼- 15 ਦਿਨਾਂ ਅੰਦਰ ਪ੍ਰਵਾਸੀ ਮਜ਼ਦੂਰ ਭੇਜੇ ਜਾਣ ਘਰ
NEXT STORY