ਜੈਪੁਰ- ਰਾਜਸਥਾਨ 'ਚ 57 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਸ਼ਨੀਵਾਰ ਨੂੰ ਇਸ ਦੀ ਗਿਣਤੀ ਵਧ ਕੇ 3636 ਪਹੁੰਚ ਗਈ। ਮੈਡੀਕਲ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ ਰਾਜਧਾਨੀ ਜੈਪੁਰ 'ਚ 15, ਉਦੇਪੁਰ 'ਚ 20, ਅਜਮੇਰ 'ਚ 11, ਪਾਲੀ 'ਚ 3, ਚੁਰੂ 'ਚ 2, ਰਾਜਸਮੰਦ 'ਚ 2, ਕੋਟਾ, ਜਾਲੋਰ, ਬਾੜਮੇਰ ਅਤੇ ਦੌਸਾ 'ਚ 1-1 ਨਵਾਂ ਕੋਰੋਨਾ ਇਨਫੈਕਟਡ ਮਰੀਜ਼ ਸਾਹਮਣੇ ਆਇਆ ਹੈ। ਵਿਭਾਗ ਅਨੁਸਾਰ ਇਸ ਜਾਨਲੇਵਾ ਵਿਸ਼ਾਣੂੰ ਨਾਲ ਹੁਣ ਤੱਕ ਰਾਜ 'ਚ 103 ਲੋਕਾਂ ਦੀ ਮੌਤ ਹੋ ਗਈ ਹੈ।
ਵਿਭਾਗ ਅਨੁਸਾਰ ਹੁਣ ਤੱਕ ਅਜਮੇਰ 'ਚ 207, ਅਲਵਰ 'ਚ 20, ਬਾਂਸਵਾੜਾ 'ਚ 66, ਬਾਂਰਾ 'ਚ 1, ਬਾੜਮੇਰ 'ਚ 4, ਭਰਤਪੁਰ 'ਚ 116, ਭੀਲਵਾੜਾ 'ਚ 43, ਬੀਕਾਨੇਰ 'ਚ 38, ਚਿਤੌੜਗੜ 'ਚ 126, ਚੁਰੂ 'ਚ 16, ਦੌਸਾ 22, ਧੌਲਪੁਰ 'ਚ 21, ਡੂੰਗਰਪੁਰ 'ਚ 9, ਹਨੂੰਮਾਨਗੜ 'ਚ 11, ਜੈਪੁਰ 'ਚ 1160, ਜੈਸਲਮੇਰ 'ਚ 35, ਜਾਲੋਰ 5, ਝਾਲਾਵਾੜ 47, ਝੁੰਝੁਨੂੰ 'ਚ 42, ਜੋਧਪੁਰ 'ਚ 851, ਬੀ.ਐੱਸ.ਐੱਫ. 42, ਕਰੌਲੀ 'ਚ 5, ਕੋਟਾ 'ਚ 233, ਨਾਗੌਰ 'ਚ 119, ਪਾਲੀ 'ਚ 58, ਪ੍ਰਤਾਪਗੜ 'ਚ 4, ਰਾਜਸਮੰਦ 15, ਸਵਾਈ ਮਾਧੋਪੁਰ 'ਚ 9, ਸਿਰੋਹੀ 2, ਸੀਕਰ 'ਚ 9, ਟੋਂਕ 'ਚ 136, ਉਦੇਪੁਰ 'ਚ 99 ਇਨਫੈਕਟਡ ਮਰੀਜ਼ ਸਾਹਮਣੇ ਆਏ ਹਨ। ਵਿਭਾਗ ਅਨੁਸਾਰ ਹੁਣ ਤੱਕ ਇਕ ਲੱਖ 52 ਹਜ਼ਾਰ 245 ਸੈਂਪਲ ਪਏ , ਜਿਨਾਂ 'ਚੋਂ 3636 ਪਾਜ਼ੇਟਿਵ, ਇਕ ਲੱਖ 46 ਹਜ਼ਾਰ 198 ਨੈਗੇਟਿਵ ਅਤੇ 2 ਹਜ਼ਾਰ 411 ਦੀ ਰਿਪੋਰਟ ਆਉਣੀ ਬਾਕੀ ਹੈ। ਸੂਤਰਾਂ ਅਨੁਸਾਰ ਸੂਬੇ 'ਚ ਹੁਣ ਤੱਕ 2021, ਕੋਰੋਨਾ ਵਾਇਰਸ ਦੇ ਮਰੀਜ਼ ਠੀਕ ਹੋਏ ਅਤੇ 1771 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ।
ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 59 ਹਜ਼ਾਰ ਤੋਂ ਪਾਰ, ਮੌਤਾਂ ਦਾ ਅੰਕੜਾ ਵੀ ਵਧਿਆ
NEXT STORY