ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਸੋਮਵਾਰ ਨੂੰ 565 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ ਲਗਭਗ 45 ਹਜ਼ਾਰ ਪਹੁੰਚ ਗਈ, ਉੱਥੇ ਹੀ 9 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਇਸ ਨਾਲ ਮਰਨ ਵਾਲਿਆਂ ਦਾ ਅੰਕੜਾ ਵੀ 715 ਪਹੁੰਚ ਗਿਆ। ਮੈਡੀਕਲ ਵਿਭਾਗ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਨਾਲ ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 44 ਹਜ਼ਾਰ 975 ਹੋ ਗਈ। ਸੂਬੇ ਦੇ ਅਜਮੇਰ 'ਚ ਤਿੰਨ, ਜੈਪੁਰ ਅਤੇ ਰਾਜਸਮੰਦ 'ਚ 2-2 ਅਤੇ ਭਰਤਪੁਰ ਅਤੇ ਨਾਗੌਰ 'ਚ ਇਕ-ਇਕ ਕੋਰੋਨਾ ਮਰੀਜ਼ ਦੀ ਮੌਤ ਹੋਣ ਨਾਲ ਪ੍ਰਦੇਸ਼ 'ਚ ਮਰਨ ਵਾਲਿਆਂ ਦੀ ਗਿਣਤੀ 975 ਪਹੁੰਚ ਗਈ।
ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 94 ਰਾਜਧਾਨੀ ਜੈਪੁਰ 'ਚ ਸਾਹਮਣੇ ਆਏ ਹਨ। ਇਸੇ ਤਰ੍ਹਾਂ ਕੋਟਾ 'ਚ 80, ਬਾੜਮੇਰ 65, ਅਲਵਰ 64, ਬੂੰਦੀ 60, ਸੀਕਰ 42, ਬੀਕਾਨੇਰ 38, ਅਜਮੇਰ 34 ਅਤੇ ਨਾਗੌਰ ਤੇ ਉਦੇਪੁਰ 'ਚ 31-31 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਵੇਂ ਮਾਮਲਿਆਂ 'ਚ 20 ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ 20 ਜਵਾਨ ਵੀ ਸ਼ਾਮਲ ਹਨ। ਇਸ ਤੋਂ ਬਾਅਦ ਜੈਪੁਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 5768 ਪਹੁੰਚ ਗਈ। ਇਸੇ ਤਰ੍ਹਾਂ ਅਜਮੇਰ 'ਚ 2099, ਅਲਵਰ 'ਚ 4296, ਬਾੜਮੇਰ 1545, ਬੀਕਾਨੇਰ 2146, ਬੂੰਦੀ 211, ਕੋਟਾ 2035, ਨਾਗੌਰ 1512, ਸੀਕਰ 1149 ਅਤੇ ਉਦੇਪੁਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1365 ਹੋ ਗਈ। ਨਵੇਂ ਮਾਮਲਿਆਂ ਤੋਂ ਬੀ.ਐੱਸ.ਐੱਫ. ਦੇ ਪੀੜਤ ਜਵਾਨਾਂ ਦੀ ਗਿਣਤੀ ਵੀ 79 ਪਹੁੰਚ ਗਈ। ਹਾਲਾਂਕਿ ਇਨ੍ਹਾਂ 'ਚੋਂ 52 ਪਹਿਲਾਂ ਹੀ ਠੀਕ ਹੋ ਚੁਕੇ ਹਨ।
ਅਯੁੱਧਿਆ ਜਾਣ ਤੋਂ ਪਹਿਲਾਂ ਉਮਾ ਭਾਰਤੀ ਨੂੰ ਸਤਾਉਣ ਲੱਗਾ ਕੋਰੋਨਾ ਦਾ ਡਰ
NEXT STORY