ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ 5 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਇਨਫੈਕਸ਼ਨ ਦੇ 49 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਨਾਲ ਸੂਬੇ 'ਚ ਇਸ ਖਤਰਨਾਕ ਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਕੁੱਲ ਗਿਣਤੀ ਵਧ ਕੇ 2,234 ਹੋ ਗਈ। ਸੂਬੇ 'ਚ ਇਸ ਵਾਇਰਸ ਦੇ ਇਨਫੈਕਸ਼ਨ ਨਾਲ ਕੁੱਲ 46 ਲੋਕਾਂ ਦੀ ਮੌਤ ਹੋ ਚੁਕੀ ਹੈ, ਜਿਨਾਂ 'ਚੋਂ 25 ਲੋਕਾਂ ਦੀ ਮੌਤ ਸਿਰਫ਼ ਜੈਪੁਰ 'ਚ ਹੋਈ ਹੈ। ਸੂਬੇ ਦੇ ਮੁੱਖ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਜੈਪੁਰ 'ਚ 4 ਹੋਰ ਲੋਕਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਭਰਤਪੁਰ 'ਚ ਵੀ ਵਾਇਰਸ ਨਾਲ ਇਕ ਵਿਅਕਤੀ ਦੀ ਮੌਤ ਹੋਈ।
ਇਸ ਵਿਚ ਸੋਮਵਾਰ ਦੁਪਹਿਰ 2 ਵਜੇ ਤੱਕ ਸੂਬੇ 'ਚ ਇਨਫੈਕਸ਼ ਦੇ 49 ਨਵੇਂ ਮਾਮਲੇ ਆਏ, ਜਿਨਾਂ 'ਚੋਂ ਜੈਪੁਰ 'ਚ 19, ਝਾਲਾਵਾੜ 'ਚ 9, ਟੋਂਕ 'ਚ 8, ਜੋਧਪੁਰ 'ਚ 6, ਕੋਟਾ 'ਚ 4 ਅਤੇ ਜੈਸਲਮੇਰ-ਅਜਮੇਰ ਅਤੇ ਭੀਲਵਾੜਾ 'ਚ ਇਕ-ਇਕ ਨਵਾਂ ਮਾਮਲਾ ਸ਼ਾਮਲ ਹੈ। ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲਿਆਂ 'ਚ 2 ਇਤਾਲਵੀ ਨਾਗਰਿਕਾਂ ਤੋਂ ਇਲਾਵਾ 61 ਉਹ ਲੋਕ ਵੀ ਸ਼ਾਮਲ ਹਨ, ਜਿਨਾਂ ਨੂੰ ਈਰਾਨ ਤੋਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਅਰੋਗ ਕੇਂਦਰਾਂ 'ਚ ਠਹਿਰਾਇਆ ਗਿਆ ਹੈ।
ਗੈਂਗਰੇਪ ਦੋਸ਼ੀਆਂ ਨੂੰ ਪੰਚਾਇਤ ਨੇ ਦਿੱਤੀ 5-5 ਜੁੱਤੀਆਂ ਮਾਰਨ ਦੀ ਸਜ਼ਾ, ਦੁਖੀ ਪੀੜਤਾ ਨੇ ਕੀਤੀ ਖੁਦਕੁਸ਼ੀ
NEXT STORY