ਜੈਪੁਰ- ਰਾਜਸਥਾਨ 'ਚ ਮਹਾਮਾਰੀ ਕੋਰੋਨਾ ਦੇ ਅੱਜ ਯਾਨੀ ਮੰਗਲਵਾਰ ਸਵੇਰੇ 670 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 82 ਹਜ਼ਾਰ ਨੂੰ ਪਾਰ ਹੋ ਗਈ ਹੈ। ਉੱਥੇ ਹੀ 6 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੀ ਵੱਧ ਕੇ ਇਕ ਹਜ਼ਾਰ 60 ਤੋਂ ਵੱਧ ਪਹੁੰਚ ਗਿਆ। ਮੈਡੀਕਲ ਵਿਭਾਗ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਤੋਂ ਬਾਅਦ ਪ੍ਰਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 82 ਹਜ਼ਾਰ 363 ਪਹੁੰਚ ਗਈ। ਪ੍ਰਦੇਸ਼ 'ਚ ਜੈਪੁਰ ਅਤੇ ਅਜਮੇਰ 'ਚ 2-2, ਬੀਕਾਨੇਰ ਅਤੇ ਧੌਲਪੁਰ 'ਚ 1-1 ਮਰੀਜ਼ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੀ ਵੱਧ ਕੇ 1062 ਹੋ ਗਿਆ। ਇਸ ਨਾਲ ਜੈਪੁਰ 'ਚ ਮ੍ਰਿਤਕਾਂ ਦਾ ਅੰਕੜਾ 277, ਬੀਕਾਨੇਰ 'ਚ 75, ਅਜਮੇਰ 'ਚ 73 ਅਤੇ ਧੌਲਪੁਰ 'ਚ 22 ਪਹੁੰਚ ਗਿਆ। ਨਵੇਂ ਮਾਮਲਿਆਂ 'ਚ ਸਭ ਤੋਂ ਵੱਧ 108 ਮਾਮਲੇ ਕੋਟਾ 'ਚ ਸਾਹਮਣੇ ਆਏ, ਜਦੋਂ ਕਿ ਰਾਜਧਾਨੀ ਜੈਪੁਰ 'ਚ 90, ਜੋਧਪੁਰ 'ਚ 61, ਅਲਵਰ 'ਚ 57, ਬੂੰਦੀ ਅਤੇ ਧੌਲਪੁਰ 'ਚ 37-37, ਭੀਲਵਾੜਾ 35, ਬਾਂਸਵਾੜਾ 26, ਪਾਲੀ 25, ਝੁੰਝੁਨੂੰ 22, ਬਾਰਾਂ ਅਤੇ ਝਾਲਾਵਾੜ 'ਚ 21-21, ਅਜਮੇਰ 20, ਬੀਕਾਨੇਰ 17, ਨਾਗੌਰ 14, ਉਦੇਪੁਰ 13, ਚਿਤੌੜਗੜ੍ਹ 11, ਡੂੰਗਰਪੁਰ 10, ਸੀਕਰ 9, ਬਾੜਮੇਰ ਅਤੇ ਭਰਤਪੁਰ 'ਚ 8-8 ਅਤੇ ਸਵਾਈਮਾਧੋਪੁਰ 'ਚ 6 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਜੋਧਪੁਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 12 ਹਜ਼ਾਰ 183 ਪਹੁੰਚ ਗਈ, ਜੋ ਪ੍ਰਦੇਸ਼ 'ਚ ਸਭ ਤੋਂ ਵੱਧ ਹੈ।
ਇਸੇ ਤਰ੍ਹਾਂ ਜੈਪੁਰ 'ਚ ਪੀੜਤਾਂ ਦੀ ਗਿਣਤੀ ਵੱਧ ਕੇ 10 ਹਜ਼ਾਰ 881 ਹੋ ਗਈ। ਇਸੇ ਤਰ੍ਹਾਂ ਅਲਵਰ 'ਚ 7732, ਅਜਮੇਰ 4181, ਬਾਂਸਵਾੜਾ 579, ਬਾਰਾਂ 578, ਬਾੜਮੇਰ 2236, ਭਰਤਪੁਰ 3684, ਭੀਲਵਾੜਾ 2189, ਬੀਕਾਨੇ 4459, ਬੂੰਦੀ 574, ਚਿਤੌੜਗੜ੍ਹ 859, ਧੌਲਪੁਰ 2249, ਡੂੰਗਰਪੁਰ 1046, ਝਾਲਾਵਾੜ 1474, ਝੁੰਝੁਨੂੰ 1050, ਕੋਟਾ 5474, ਨਾਗੌਰ 2418, ਪਾਲੀ 4041, ਸੀਕਰ 2601, ਉਦੇਪੁਰ 2431 ਅਤੇ ਸਵਾਈਮਾਧੋਪੁਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 508 ਪਹੁੰਚ ਗਈ। ਪ੍ਰਦੇਸ਼ 'ਚ ਕੋਰੋਨਾ ਦੀ ਜਾਂਚ ਲੀ ਹੁਣ ਤੱਕ 23 ਲੱਖ 14 ਹਜ਼ਾਰ 603 ਲੋਕਾਂ ਦਾ ਸੈਂਪਲ ਲਿਆ ਗਿਆ, ਜਿਨ੍ਹਾਂ 'ਚੋਂ 22 ਲੱਖ 30 ਹਜ਼ਾਰ 754 ਦੀ ਰਿਪੋਰਟ ਨੈਗੇਟਿਵ ਪਾਈ ਗਈ ਜਦੋਂ ਕਿ 1486 ਦੀ ਰਿਪੋਰਟ ਆਉਣੀ ਬਾਕੀ ਹੈ। ਹਾਲਾਂਕਿ ਪ੍ਰਦੇਸ਼ 'ਚ ਹੁਣ ਤੱਕ 66 ਹਜ਼ਾਰ 929 ਮਰੀਜ਼ ਸਿਹਤਯਾਬ ਹੋ ਚੁਕੇ ਹਨ ਅਤੇ ਹੁਣ 14 ਹਜ਼ਾਰ 372 ਸਰਗਰਮ ਮਾਮਲੇ ਹਨ। ਸੂਬੇ 'ਚ ਹੁਣ ਤੱਕ ਸਾਹਮਣੇ ਆਏ ਇਨਫੈਕਟਡ ਮਾਮਲਿਆਂ 'ਚ 9362 ਮਾਮਲੇ ਪ੍ਰਵਾਸੀਆਂ ਦੇ ਹਨ।
ਕਮਜ਼ੋਰ ਵਰਗ ਦੀ ਸੁਰੱਖਿਆ ਦਾ ਬੰਦੋਬਸਤ ਕਰੇ ਯੋਗੀ ਸਰਕਾਰ : ਮਾਇਆਵਤੀ
NEXT STORY