ਜੈਪੁਰ- ਰਾਜਸਥਾਨ 'ਚ ਹੁਣ ਕੋਰੋਨਾ (ਕੋਵਿਡ-19) ਪਾਜ਼ੀਟਿਵ ਮਾਮਲਿਆਂ ਦੇ ਨਾਲ ਮੌਤ ਦਾ ਅੰਕੜਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਪ੍ਰਦੇਸ਼ 'ਚ ਸ਼ਨੀਵਾਰ ਨੂੰ ਸਵੇਰ ਤੱਕ ਬੀਤੇ 24 ਘੰਟਿਆਂ 'ਚ 2 ਹੋਰ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ। ਸੂਬੇ 'ਚ ਕੋਰੋਨਾ ਨਾਲ ਹੁਣ ਤੱਕ 19 ਲੋਕਾਂ ਦੀ ਮੌਤ ਹੋ ਚੁਕੀ ਹੈ। ਉੱਥੇ ਹੀ ਸ਼ਨੀਵਾਰ ਨੂੰ 41 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਨਾਂ 'ਚੋਂ ਜ਼ਿਆਦਾਤਰ 27 ਨਵੇਂ ਕੇਸ ਭਰਤਪੁਰ 'ਚ ਆਏ ਹਨ। ਇਸ ਨਾਲ ਹੁਣ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੀ 1270 ਤੱਕ ਪਹੁੰਚ ਗਈ ਹੈ।
ਮੈਡੀਕਲ ਅਤੇ ਸਿਹਤ ਵਿਭਾਗ ਦੇ ਏ.ਸੀ.ਐੱਸ. ਰੋਹਿਤ ਕੁਮਾਰ ਸਿੰਘ ਅਨੁਸਾਰ ਸ਼ਨੀਵਾਰ ਨੂੰ ਪ੍ਰਦੇਸ਼ 'ਚ 41 ਨਵੇਂ ਪਾਜ਼ੀਟਿਵ ਕੇਸ ਆਏ ਹਨ। ਇਨਾਂ ਮਰੀਜ਼ਾਂ ਦੀ ਵਧਦੀ ਗਿਣਤੀ ਨਾਲ ਹੁਣ ਰਾਜਸਥਾਨ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਅੰਕੜਾ 1270 ਹੋ ਗਿਆ ਹੈ। ਇਨਾਂ 'ਚੋਂ ਜ਼ਿਆਦਾਤਰ 27 ਨਵੇਂ ਕੇਸ ਭਰਤਪੁਰ 'ਚ ਆਏ ਹਨ। ਉੱਥੇ ਹੀ ਕੋਟਾ 'ਚ 5, ਜੈਪੁਰ, ਜੋਧਪੁਰ ਅਤੇ ਅਜਮੇਰ 'ਚ 2-2, ਬਾਂਸਵਾੜਾ, ਨਾਗੌਰ ਅਤੇ ਜੈਸਲਮੇਰ 'ਚ 1-1 ਨਵਾਂ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਕੋਰੋਨਾ ਦੀ ਪਹੁੰਚ ਪ੍ਰਦੇਸ਼ ਦੇ 25 ਜ਼ਿਲਿਆਂ 'ਚ ਹੋ ਗਈ ਹੈ। ਹੁਣ ਕੋਰੋਨਾ ਦੇ ਜੈਪੁਰ 'ਚ 496 ਅਤੇ ਜੋਧਪੁਰ 'ਚ 216 ਪਾਜ਼ੀਟਿਵ ਕੇਸ ਹੋ ਗਏ ਹਨ। ਜੋਧਪੁਰ 'ਚ ਇਨਾਂ ਪਾਜ਼ੀਟਿਵ ਮਰੀਜ਼ਾਂ 'ਚ ਈਰਾਨ ਤੋਂ ਆਏ 60 ਭਾਰਤੀ ਵੀ ਸ਼ਾਮਲ ਹਨ। ਉੱਥੇ ਹੀ ਹੁਣ ਤੱਕ 92 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਚੱਲੇ ਗਏ ਹਨ।
ਗ੍ਰਹਿ ਮੰਤਰਾਲੇ ਨੇ ਚਿੱਠੀ ਰਾਹੀਂ ਸੂਬਾ ਸਰਕਾਰਾਂ ਨੂੰ ਕੀਤਾ ਅਲਰਟ, ਰੋਹਿੰਗੀ ਮੁਸਲਮਾਨਾਂ ਦੀ ਕਰਵਾਓ ਕੋਰੋਨਾ ਜਾਂਚ
NEXT STORY