ਜੈਪੁਰ- ਰਾਜਸਥਾਨ ਸਰਕਾਰ ਨੇ ਭਾਰਤੀ ਜੰਗਲਾਤ ਸੇਵਾ (ਆਈ.ਐੱਫ.ਐੱਸ.) ਦੇ 57 ਅਤੇ ਰਾਜਸਥਾਨ ਪ੍ਰਸ਼ਾਸਨ ਸੇਵਾ (ਆਰ.ਏ.ਐੱਸ.) ਦੇ 31 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਸੂਬੇ ਦੇ ਅਮਲਾ ਵਿਭਾਗ ਵਲੋਂ ਐਤਵਾਰ ਦੇਰ ਰਾਤ ਇਸ ਬਾਰੇ ਆਦੇਸ਼ ਜਾਰੀ ਕੀਤਾ ਗਿਆ। ਇਸ ਦੇ ਅਧੀਨ ਆਈ.ਐੱਸ.ਐੱਫ. ਸ਼ਰੂਤੀ ਸ਼ਰਮਾ ਨੂੰ ਪ੍ਰਧਾਨ ਮੁੱਖ ਜੰਗਲਾਤ ਸੁਰੱਖਿਆ ਉਤਪਾਦਨ ਜੈਪੁਰ ਬਣਾਇਆ ਗਿਆ ਹੈ, ਜਦੋਂ ਕਿ ਆਰ.ਐੱਸ.ਐੱਸ. ਦੇ ਤਬਾਦਲਿਆਂ 'ਚ ਨਰੇਂਦਰ ਗੁਪਤਾ ਨੂੰ ਐਡੀਸ਼ਨਲ ਡਵੀਜ਼ਨਲ ਕਮਿਸ਼ਨਰ ਜੈਪੁਰ ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਹੈ।
ਸਰਕਾਰ ਨੇ ਇਕ ਆਰ.ਐੱਸ.ਐੱਸ. ਦੇ ਪਿਛਲੇ ਹਫ਼ਤੇ ਕੀਤੇ ਗਏ ਤਬਦਾਲੇ ਨੂੰ ਰੱਦ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸੂਬਾਸਰਕਾਰ ਨੇ ਹਾਲ ਹੀ 'ਚ ਪ੍ਰਸ਼ਾਸਨਿਕ ਅਮਲੇ 'ਚ ਵੱਡੇ ਪੈਮਾਨੇ 'ਤੇ ਤਬਾਦਲੇ ਕੀਤੇ ਹਨ। ਇਸ ਤੋਂ ਪਹਿਲਾਂ 31 ਜੁਲਾਈ ਨੂੰ ਹੀ ਸਰਕਾਰ ਨੇ 97 ਆਰ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ।
ਹਾਈ ਕੋਰਟ ਨੇ ਅਨੋਖੀ ਸ਼ਰਤ 'ਤੇ ਦਿੱਤੀ ਜ਼ਮਾਨਤ, ਪੀੜਤਾ ਦੇ ਘਰ ਜਾ ਕੇ ਦੋਸ਼ੀ ਬੰਨ੍ਹਵਾਏ ਰੱਖੜੀ
NEXT STORY