ਪਾਲੀ—ਰਾਜਸਥਾਨ 'ਚ ਇਕ ਅਜਿਹਾ ਭਾਵੁਕ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਦਿਲ ਨੂੰ ਝੰਜੋੜ ਦਿੱਤਾ ਹੈ। ਦਰਅਸਲ ਇੱਥੇ ਧੀ ਦੀ ਮੌਤ ਤੋਂ ਬਾਅਦ ਵੀ ਮਾਂ ਨੇ ਲਾਸ਼ ਮੁਰਦਾਘਰ 'ਚ ਰੱਖ ਕੇ ਖਿਡੌਣਿਆਂ ਦੀ ਦੁਕਾਨ ਲਾਈ ਤੇ ਫਿਰ ਵਿਕਰੀ ਕਰਨ ਤੋਂ ਬਾਅਦ ਅਗਲੀ ਸਵੇਰ ਉਸ ਦਾ ਸੰਸਕਾਰ ਕਰ ਦਿੱਤਾ।
ਦੱਸਣਯੋਗ ਹੈ ਕਿ ਰਾਜਸਥਾਨ ਦੇ ਪਾਲੀ ਸ਼ਹਿਰ 'ਚ ਸੁਗਨਾ ਦੀ ਧੀ ਪਿੰਕੀ ਦਾ ਸਾਇੰਸ ਪਾਰਕ 'ਚ ਝੂਲਾ ਝੂਲਦੀ ਡਿੱਗ ਪਈ, ਜਿਸ ਨੂੰ ਜ਼ਖਮੀ ਹਾਲਤ 'ਚ ਸੁਗਨਾ ਹਸਪਤਾਲ ਲੈ ਕੇ ਪਹੁੰਚੀ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਸਿਰ 'ਚ ਡੂੰਘੀ ਸੱਟ ਲੱਗਣ ਕਾਰਨ ਮੌਤ ਹੋ ਗਈ ਹੈ। ਧੀ ਦੀ ਮੌਤ ਦਾ ਪਤਾ ਲੱਗਣ ਕਾਰਨ ਪਹਿਲਾਂ ਤਾਂ ਮਾਂ ਬੇਸੁੱਧ ਹੋ ਗਈ ਪਰ ਗਰੀਬੀ ਅਤੇ ਕਰਜ਼ੇ ਨਾਲ ਜੂਝ ਰਹੇ ਪਰਿਵਾਰ ਨੂੰ ਚਲਾਉਣ ਵਾਲੀ ਸੁਗਨਾ ਨੇ ਧੀ ਦੀ ਲਾਸ਼ ਮੁਰਦਾਘਰ 'ਚ ਰੱਖ ਕੇ ਫਿਰ ਮੇਲੇ 'ਚ ਦੁਕਾਨ ਲਾਉਣ ਪਹੁੰਚੀ। ਦੱਸਿਆ ਜਾਂਦਾ ਹੈ ਕਿ ਸੁਗਨਾ ਨੇ ਮੇਲੇ ਲਈ 3500 ਰੁਪਏ ਦੇ ਖਿਡੌਣੇ ਉਧਾਰ ਲਏ ਸੀ ਜੋ ਕਿ ਉਸ ਨੇ ਰਾਤ 12 ਵਜੇ ਤੱਕ ਵੇਚੇ ਅਤੇ ਫਿਰ ਅਗਲੀ ਸਵੇਰ ਦੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੁਗਨਾ ਦੇ ਪਤੀ ਨੂੰ ਅਧਰੰਗ ਵੀ ਹੋ ਗਿਆ ਸੀ ਅਤੇ ਉਸ ਦੇ ਫੇਫੜਿਆਂ 'ਚ ਛੇਕ ਹੈ।
ਨਿਰਭਯਾ ਦੀ ਮਾਂ ਦਾ ਬਿਆਨ- ਦੋਸ਼ੀਆਂ ਨੂੰ ਕਈ ਮੌਕੇ ਮਿਲੇ ਪਰ ਹੁਣ ਨਹੀਂ, ਮੇਰੀ ਧੀ ਨੂੰ ਨਿਆਂ ਮਿਲੇਗਾ
NEXT STORY