ਜਾਲੌਰ- ਰਾਜਸਥਾਨ ਦੇ ਜਾਲੌਰ ਜ਼ਿਲ੍ਹੇ 'ਚ ਸ਼ਨੀਵਾਰ ਦੇਰ ਰਾਤ ਇਕ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਬੱਸ 'ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ, ਜਦੋਂ ਇਕ ਬੱਸ 11 ਹਜ਼ਾਰ ਵੋਲਟ ਦੀ ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆ ਗਈ ਅਤੇ ਉਸ 'ਚ ਅੱਗ ਲੱਗ ਗਈ। ਇਹ ਘਟਨਾ ਰਾਤ 10.45 ਵਜੇ ਵਾਪਰੀ। ਘਟਨਾ 'ਚ 6 ਲੋਕ ਜਿਊਂਦੇ ਸੜ ਗਏ, ਜਦੋਂ ਕਿ 36 ਝੁਲਸ ਗਏ ਹਨ। ਜ਼ਖਮੀਆਂ ਨੂੰ ਜਾਲੌਰ ਦੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਕੁਝ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਜੋਧਪੁਰ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਡਿਪਟੀ ਸੁਪਰਡੈਂਟ ਹਿੰਮਤ ਸਿੰਘ ਅਨੁਸਾਰ ਇਹ ਹਾਦਸਾ ਮਹੇਸ਼ਪੁਰਾ ਪਿੰਡ ਕੋਲ ਹੋਇਆ। ਇਕ ਬੱਸ ਚਾਲਕ ਰਸਤਾ ਭਟਕ ਕੇ ਪੇਂਡੂ ਇਲਾਕੇ 'ਚ ਚੱਲਾ ਗਿਆ, ਜਿੱਥੇ ਬੱਸ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਗਈ ਅਤੇ ਉਸ 'ਚ ਅੱਗ ਲੱਗ ਗਈ।
ਸਾਰੇ ਸ਼ਰਧਾਲੂ ਜਾਲੌਰ ਜ਼ਿਲ੍ਹੇ ਦੇ ਜੈਨ ਮੰਦਰ 'ਚ ਦਰਸ਼ਨ ਕਰਨ ਲਈ ਪਹੁੰਚੇ। ਦਰਸ਼ਨ ਤੋਂ ਬਾਅਦ ਆਉਂਦੇ ਸਮੇਂ ਉਹ ਰਸਤਾ ਭਟਕ ਗਏ ਅਤੇ ਮਹੇਸ਼ਪੁਰਾ ਪਿੰਡ ਪਹੁੰਚ ਗਏ। ਪਿੰਡ ਦੀਆਂ ਤੰਗ ਗਲੀਆਂ 'ਚੋਂ ਲੰਘਦੇ ਸਮੇਂ ਬੱਸ ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆ ਗਈ ਅਤੇ ਉਸ 'ਚ ਅੱਗ ਲੱਗ ਗਈ। ਚਸ਼ਮਦੀਦਾਂ ਅਨੁਸਾਰ ਕੰਡਕਟਰ ਤਾਰਾਂ ਨੂੰ ਹਟਾਉਣ ਲਈ ਬੱਸ ਦੇ ਉੱਪਰ ਚੜ੍ਹ ਗਿਆ। ਇਸੇ ਦੌਰਾਨ ਬੱਸ 'ਚ ਕਰੰਟ ਫੈਲ ਗਿਆ ਅਤੇ ਉਸ 'ਚ ਅੱਗ ਲੱਗ ਗਈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਰਾਏ
ਜੰਮੂ-ਕਸ਼ਮੀਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ
NEXT STORY