ਸ਼੍ਰੀਨਗਰ - ਭਾਰਤ ਦੇ ਪਹਾੜੀ ਇਲਾਕਿਆਂ ਵਿੱਚ ਕੜਾਕੇ ਦੀ ਠੰਡ ਅਤੇ ਭਾਰੀ ਬਰਫਬਾਰੀ ਵਿਚਾਲੇ ਸ਼ਨੀਵਾਰ ਦੇਰ ਰਾਤ ਜੰਮੂ-ਕਸ਼ਮੀਰ ਵਿੱਚ ਭੂਚਾਲ ਦੇ ਝਟਕਿਆਂ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਮੁਤਾਬਕ ਜੰਮੂ-ਕਸ਼ਮੀਰ ਵਿੱਚ ਸ਼ਨੀਵਾਰ ਰਾਤ 10.01 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.1 ਮਾਪੀ ਗਈ ਹੈ। ਮੌਦੂਜਾ ਜਾਣਕਾਰੀ ਮੁਤਾਬਕ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। ਹਾਲਾਂਕਿ ਝਟਕਿਆਂ ਦੀ ਵਜ੍ਹਾ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਹੈ।
ਇਹ ਵੀ ਪੜ੍ਹੋ- ਇਸ ਸੂਬੇ 'ਚ ਦੋਸ਼ੀਆਂ ਦਾ ਮੁਕਾਬਲਾ ਕਰਨਗੇ ਕਿੰਨਰ, ਪੁਲਸ 'ਚ ਹੋਵੇਗੀ ਸਿੱਧੀ ਬਹਾਲੀ
ਸ਼ਨੀਵਾਰ ਰਾਤ ਆਏ ਭੂਚਾਲ ਦਾ ਕੇਂਦਰ ਡੋਡਾ ਦੱਸਿਆ ਜਾ ਰਿਹਾ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ ਕੁੱਝ ਸਕਿੰਟਾਂ ਤੱਕ ਲੋਕਾਂ ਨੇ ਧਰਤੀ ਵਿੱਚ ਕੰਪੰਨ ਨੂੰ ਮਹਿਸੂਸ ਕੀਤਾ। ਭੂਚਾਲ 10 ਕਿਲੋਮੀਟਰ ਦੀ ਡੂੰਘਈ ਵਿੱਚ ਸਥਿਤ ਸੀ। ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਘਾਟੀ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਇਸ ਤੋਂ ਪਹਿਲਾਂ 11 ਜਨਵਰੀ, ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਧਰਤੀ ਹਿੱਲੀ ਸੀ। ਸੋਮਵਾਰ ਨੂੰ ਕਿਸ਼ਤਵਾੜ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.1 ਮਾਪੀ ਗਈ ਸੀ, ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਾਮ 7 ਬਜਕਰ 32 ਮਿੰਟ 'ਤੇ ਝਟਕੇ ਮਹਿਸੂਸ ਕੀਤੇ ਗਏ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਰਿਲਾਇੰਸ ਦੇ ਸ਼ੋਅ ਰੂਮ 'ਚ ਹੋਈ ਸੀ ਕਰੋੜਾਂ ਦੀ ਲੁੱਟ, 7 ਗ੍ਰਿਫਤਾਰ
NEXT STORY