ਬੂੰਦੀ-ਰਾਜਸਥਾਨ ਦੇ ਬੂੰਦੀ ਜ਼ਿਲੇ 'ਚ ਅੱਜ ਭਾਵ ਬੁੱਧਵਾਰ ਸਵੇਰਸਾਰ ਬਰਾਤੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 24 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ ਫਿਲਹਾਲ ਰਾਹਤ-ਬਚਾਅ ਕਾਰਜ ਜਾਰੀ ਹੈ।

ਮਿਲੀ ਜਾਣਕਾਰੀ ਅਨੁਸਾਰ ਬਰਾਤ ਕੋਟਾ ਤੋਂ ਸਵਾਈਮਾਧੋਪੁਰ ਜਾ ਰਹੀ ਸੀ। ਬੱਸ 'ਚ 30 ਲੋਕ ਸਵਾਰ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਸੀ ਤਾਂ ਬੱਸ ਦੀ ਰਫਤਾਰ ਕਾਫੀ ਤੇਜ਼ ਸੀ। ਇਸ ਦੌਰਾਨ ਡਰਾਈਵਰ ਤੋਂ ਬੱਸ ਅਣਕੰਟਰੋਲ ਹੋਣ ਕਾਰਨ ਨਹਿਰ 'ਚ ਡਿੱਗ ਪਈ। ਬੱਸ 'ਚ ਸਵਾਰ ਸਾਰੇ ਲੋਕ ਕੋਟਾ ਦੇ ਰਹਿਣ ਵਾਲੇ ਹਨ।

ਸ਼ਾਹੀਨ ਬਾਗ : ਸੁਪਰੀਮ ਕੋਰਟ ਨੇ ਕਿਹਾ ਫਿਲਹਾਲ ਦਖਲਅੰਦਾਜ਼ੀ ਨਹੀਂ ਕਰਾਂਗੇ
NEXT STORY