ਬੀਕਾਨੇਰ (ਰਾਜਸਥਾਨ)- ਬੀਕਾਨੇਰ ਜ਼ਿਲੇ ਦੇ ਬਿਲਨਿਆਸਰ ਪਿੰਡ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ 11 ਸਾਲ ਦੇ ਬੇਟੇ ਦੀ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਇਸ ਤੋਂ ਬਾਅਦ ਖੁਦ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਜਸਰਾਸਰ ਪੁਲਸ ਥਾਣਾ ਖੇਤਰ ਦੇ ਬਿਲਨਿਆਸਰ ਪਿੰਡ ਦੀ ਹੈ। ਜਸਰਾਸਰ ਪੁਲਸ ਥਾਣਾ ਇੰਚਾਰਜ ਉਦੇਪਾਲ ਸਿੰਘ ਨੇ ਦੱਸਿਆ ਕਿ ਸੁਮਨ (35) ਬਿਲਨਿਆਸਰ ਪਿੰਡ ਦੇ ਉਪ ਸਿਹਤ ਕੇਂਦਰ 'ਚ ਏ.ਐੱਨ.ਐੱਮ. ਦੇ ਅਹੁਦੇ 'ਤੇ ਤਾਇਨਾਤ ਸੀ। ਉਹ ਆਪਣੇ 11 ਸਾਲ ਦੇ ਬੇਟੇ ਨਾਲ ਇੱਥੇ ਸਰਕਾਰੀ ਮਕਾਨ 'ਚ ਰਹਿੰਦੀ ਸੀ।
ਉਸ ਦਾ ਪਤੀ ਸੁਰੇਸ਼ ਝੁੰਝੁਨੂੰ ਤੋਂ ਕਰੀਬ 2 ਮਹੀਨੇ ਪਹਿਲਾਂ ਇੱਥੇ ਆਇਆ ਸੀ। ਉਨਾਂ ਨੇ ਕਿਹਾ,''ਸ਼ੁਰੂਆਤੀ ਜਾਂਚ ਅਨੁਸਾਰ ਸ਼ੁੱਕਰਵਾਰ ਰਾਤ ਨੂੰ ਪਤੀ-ਪਤਨੀ ਦਰਮਿਆਨ ਕਹਾਸੁਣੀ ਹੋਗਈ। ਪਤੀ ਨੇ ਗੁੱਸੇ 'ਚ ਆ ਕੇ ਪਤਨੀ ਅਤੇ ਬੇਟੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਉਸ ਨੇ ਬਾਅਦ 'ਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ।'' ਉਨਾਂ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸ਼ਾਹ ਨੇ ਮਮਤਾ ਨੂੰ ਲਿਖੀ ਚਿੱਠੀ- ਬੰਗਾਲ ਸਰਕਾਰ ਮਜ਼ਦੂਰਾਂ ਨੂੰ ਲਿਆਉਣ ਦੀ ਕੋਸ਼ਿਸ਼ ਨਹੀਂ ਕਰ ਰਹੀ
NEXT STORY