ਨਵੀਂ ਦਿੱਲੀ— ਅੱਜ ਅਸੀਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ 'ਤੇ ਉਨ੍ਹਾਂ ਦੇ ਜੀਵਨ ਦੇ ਖਾਸ ਪਹਿਲੂਆਂ 'ਤੇ ਚਰਚਾ ਕਰਦੇ ਹਾਂ, ਜਦੋਂ ਨੌਜਵਾਨ ਅਵਸਥਾ 'ਚ ਰਾਜੀਵ ਗਾਂਧੀ ਇੰਗਲੈਂਡ 'ਚ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੀ ਮਾਂ ਇੰਦਰਾ ਗਾਂਧੀ ਨਾਲ ਉਨ੍ਹਾਂ ਦੀ ਗੱਲਬਾਤ ਕਾਫੀ ਦਿਲਚਸਪ ਸੀ। ਉਦੋਂ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਕਿਹਾ ਕਿ ਆਪਣੇ ਦੋਸਤਾਂ ਤੇ ਆਪਣੀ ਗਰਲਫ੍ਰੈਂਡ ਬਾਰੇ ਮੈਨੂੰ ਕਿਉਂ ਨਹੀਂ ਦੱਸਦੇ? ਮਾਂ ਦੇ ਇਨ੍ਹਾਂ ਸਵਾਲਾਂ 'ਤੇ ਰਾਜੀਵ ਗਾਂਧੀ ਮੁਸਕਰਾ ਕੇ ਚੁੱਪ ਹੋ ਜਾਂਦੇ। ਰਾਜੀਵ ਗਾਂਧੀ ਨੇ ਇਨ੍ਹਾਂ ਗੱਲਾਂ ਦਾ ਖੁਲਾਸਾ ਖੁਦ ਇਕ ਇੰਟਰਵਿਊ 'ਚ ਕੀਤਾ ਸੀ। ਰਾਜੀਵ ਗਾਂਧੀ ਇੰਟਰਵਿਊ ਦੌਰਾਨ ਕਹਿੰਦੇ ਹਨ ਕਿ ਸੋਨੀਆ ਗਾਂਧੀ ਨੂੰ ਮਿਲਦਾ ਸੀ ਤਾਂ ਮੈਂ ਮਾਂ ਨੂੰ ਚਿੱਠੀ ਲਿਖਦਾ ਸੀ, ਜਿਸ 'ਚ ਮੈਂ ਮਾਂ ਨੂੰ ਲਿਖਿਆ ਕਿ ਇਕ ਲੜਕੀ ਹੈ, ਜਿਸ ਨੂੰ ਮੈਂ ਪਸੰਦ ਕਰਦਾ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਨੂੰ ਮਿਲੋ।
ਰਾਜੀਵ ਕਹਿੰਦੇ ਹਨ ਕਿ ਮਾਂ ਪਹਿਲਾਂ ਇਹ ਪੱਕਾ ਕਰਨਾ ਚਾਹੁੰਦੀ ਸੀ ਕਿ ਸੋਨੀਆ ਨੂੰ ਲੈ ਕੇ ਮੈਂ ਸਪੱਸ਼ਟ ਅਤੇ ਵਚਨਬੱਧ ਹਾਂ। ਮਾਂ ਇਹ ਪੱਕਾ ਕਰਨਾ ਚਾਹੁੰਦੀ ਸੀ ਕਿ ਸੋਨੀਆ ਵੀ ਆਪਣੇ ਦਿਮਾਗ 'ਚ ਇਨ੍ਹਾਂ ਚੀਜ਼ਾਂ ਨੂੰ ਸਮਝ ਲਵੇ ਕਿਉਂਕਿ ਉਹ 2 ਸੱਭਿਆਚਾਰਾਂ ਦੇ ਫਾਸਲੇ ਨੂੰ ਸਮਝ ਰਹੀ ਸੀ। ਇਸ ਲਈ ਉਨ੍ਹਾਂ ਨੇ ਸਾਨੂੰ ਇੰਤਜ਼ਾਰ ਕਰਨ ਲਈ ਕਿਹਾ। ਉਥੇ ਹੀ 1991 'ਚ ਦੇਸ਼ ਦੀਆਂ ਆਮ ਚੋਣਾਂ ਦੌਰਾਨ ਚੇਨਈ ਨੇੜੇ ਸ਼੍ਰੀਪੋਰਬੰਦਰ 'ਚ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ। ਉਾ ਕਾਂਗਰਸ ਦੇ ਪ੍ਰਚਾਰ ਲਈ ਉੱਥੇ ਪੁੱਜੇ ਸਨ। ਇਸ ਘਟਨਾ ਨਾਲ ਦੇਸ਼ ਹੈਰਾਨ ਰਹਿ ਗਿਆ।
ਮੁੰਬਈ ਦੇ ਵੈਸਟਰਨ ਰੇਲਵੇ ਲਾਈਨ 'ਚ ਤਕਨੀਕੀ ਖਰਾਬੀ, ਯਾਤਰੀ ਪਰੇਸ਼ਾਨ
NEXT STORY