ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਂਮਾਰੀ ਦੀ ਚਪੇਟ 'ਚ ਹੁਣ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬੇਟੇ ਅਤੇ ਨੋਇਡਾ ਤੋਂ ਵਿਧਾਇਕ ਪੰਕਜ ਸਿੰਘ ਵੀ ਆ ਗਏ ਹਨ। ਮੰਗਲਵਾਰ ਦੇਰ ਰਾਤ ਉਨ੍ਹਾਂ ਨੇ ਟਵੀਟ ਕਰ ਖੁਦ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ਕੋਰੋਨਾ ਦੇ ਸ਼ੁਰੂਆਤੀ ਲੱਛਣ ਨਜ਼ਰ ਆਉਣ 'ਤੇ ਮੈਂ ਟੈਸਟ ਕਰਵਾਇਆ ਅਤੇ ਰਿਪੋਰਟ ਪਾਜ਼ੇਟਿਵ ਆਈ ਹੈ। ਡਾਕਟਰਾਂ ਦੀ ਸਲਾਹ 'ਤੇ ਹਸਪਤਾਲ 'ਚ ਦਾਖਲ ਹੋਇਆ ਹਾਂ। ਮੇਰੀ ਅਪੀਲ ਹੈ ਕਿ ਤੁਸੀਂ ਜੋ ਵੀ ਲੋਕ ਪਿਛਲੇ ਕੁੱਝ ਦਿਨਾਂ 'ਚ ਮੇਰੇ ਸੰਪਰਕ 'ਚ ਆਏ ਹੋ, ਕਿਰਪਾ ਖੁਦ ਨੂੰ ਇਕਾਂਤਵਾਸ ਕਰ ਆਪਣੀ ਜਾਂਚ ਕਰਵਾਓ।
ਜ਼ਿਕਰਯੋਗ ਹੈ ਕਿ ਦੇਸ਼ 'ਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਜਾਨਲੇਵਾ ਮਹਾਂਮਾਰੀ ਨੇ ਦੇਸ਼ ਦੇ ਕਈ ਦਿੱਗਜ ਨੇਤਾਵਾਂ ਨੂੰ ਆਪਣੀ ਚਪੇਟ 'ਚ ਲਿਆ ਹੈ। ਹਾਲ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਕਈ ਨੇਤਾ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋ ਕੇ ਘਰ ਪਰਤੇ ਹਨ। ਬੀਜੇਪੀ ਵਿਧਾਇਕ ਪੰਕਜ ਸਿੰਘ ਦੇ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਲੋਕ ਉਨ੍ਹਾਂ ਦੇ ਛੇਤੀ ਠੀਕ ਹੋ ਕੇ ਘਰ ਪਰਤਣ ਦੀ ਕਾਮਨਾ ਕਰ ਰਹੇ ਹਨ।
CRPF ਨੇ ਕਸ਼ਮੀਰ 'ਚ ਪਹਿਲੀ ਜਨਾਨਾ ਅਧਿਕਾਰੀ ਨੂੰ ਕੀਤਾ ਨਿਯੁਕਤ
NEXT STORY