ਨਵੀਂ ਦਿੱਲੀ : ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਲਾਈਨ ਦੇ ਕੋਲ ਭਾਰਤ ਅਤੇ ਚੀਨੀ ਫੌਜੀਆਂ ਵਿਚਾਲੇ ਜਾਰੀ ਵਿਵਾਦ ਨੂੰ ਲੈ ਕੇ ਅੱਜ ਮੰਗਲਵਾਰ ਨੂੰ ਸੰਸਦ 'ਚ ਬਿਆਨ ਦੇ ਸਕਦੇ ਹਨ। ਸੰਸਦੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਵਿਰੋਧੀ ਧਿਰ ਕਰ ਰਿਹਾ ਸੀ ਚਰਚਾ ਦੀ ਮੰਗ
ਜ਼ਿਕਰਯੋਗ ਹੈ ਕਿ ਚੀਨ ਦੇ ਨਾਲ ਸਰਹੱਦ 'ਤੇ ਜਾਰੀ ਤਣਾਅ ਨੂੰ ਲੈ ਕੇ ਵਿਰੋਧੀ ਧਿਰ ਸਰਕਾਰ 'ਤੇ ਪਹਿਲਾਂ ਤੋਂ ਕਈ ਦੋਸ਼ ਲਗਾ ਰਿਹਾ ਸੀ। ਇਸ ਲਈ ਵਿਰੋਧੀ ਧਿਰ ਵੱਲੋਂ ਇਸ ਮੁੱਦੇ 'ਤੇ ਚਰਚਾ ਕਰਵਾਏ ਜਾਣ ਦੀ ਮੰਗ ਵਿਚਾਲੇ ਸਦਨ 'ਚ ਰੱਖਿਆ ਮੰਤਰੀ ਦਾ ਬਿਆਨ ਕਾਫ਼ੀ ਮਹੱਤਵਪੂਰਣ ਹੋਵੇਗਾ। ਰਾਜਨਾਥ ਦੀ ਹਾਲ 'ਚ ਮਾਸਕੋ 'ਚ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਗੇ ਨਾਲ ਮੁਲਾਕਾਤ ਹੋਈ ਸੀ। ਕੁੱਝ ਦਿਨ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ ਦੀ ਵੀ ਚੀਨ ਦੇ ਉਨ੍ਹਾਂ ਦੇ ਹਮਰੂਤਬਾ ਵਾਂਗ ਯੀ ਦੇ ਨਾਲ ਮੁਲਾਕਾਤ ਹੋਈ ਸੀ।
ਹੰਗਾਮੇਦਾਰ ਹੋ ਸਕਦਾ ਹੈ ਦੂਜਾ ਦਿਨ
ਇਸ 'ਚ, ਕੈਬਨਿਟ ਅਤੇ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਦੀ ਮੰਗਲਵਾਰ ਦੁਪਹਿਰ ਵੀਡੀਓ ਕਾਨਫਰੰਸ ਦੇ ਜ਼ਰੀਏ ਬੈਠਕ ਹੋ ਸਕਦੀ ਹੈ। ਸਰਕਾਰ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੋਮਵਾਰ ਤੋਂ ਸ਼ੁਰੂ ਹੋਏ ਸੰਸਦ ਦੇ ਮਾਨਸੂਨ ਸੈਸ਼ਨ 'ਚ ਵਿਰੋਧੀ ਧਿਰ ਭਾਰਤ-ਚੀਨ ਮੁੱਦੇ, ਕੋਵਿਡ ਦੀ ਹਾਲਤ, ਆਰਥਿਕ ਢਿੱਲ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਛੱਡਣ ਦੇ ਪੱਖ 'ਚ ਨਹੀਂ ਹੈ।
ਲੱਦਾਖ ਪਹੁੰਚੇ ਕੇਂਦਰੀ ਖੇਡ ਮੰਤਰੀ, ਕਈ ਖੇਡ ਸਹੂਲਤਾਂ ਦੀ ਰੱਖੀ ਨੀਂਹ
NEXT STORY