ਲੱਦਾਖ- ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਲੱਦਾਖ 'ਚ ਉਪ ਰਾਜਪਾਲ ਆਰ. ਕੇ. ਮਾਥੁਰ ਦੀ ਮੌਜੂਦਗੀ 'ਚ ਕਈ ਖੇਡ ਸਹੂਲਤਾਂ ਦਾ ਨੀਂਹ ਪੱਥਰ ਰੱਖਿਆ। ਖੇਡ ਮੰਤਰਾਲਾ ਦੇ ਬਿਆਨ ਦੇ ਅਨੁਸਾਰ, ਲੇਹ ਦੇ ਲੇਹਾਤ ਓਪਨ ਸਟੇਡੀਅਮ 'ਚ ਬਣਨ ਵਾਲੇ ਸਿੰਥੈਟਿਕ ਟ੍ਰੈਕ ਅਤੇ ਫੁੱਟਬਾਲ ਦੇ ਐਸਟ੍ਰੋਟਰਫ ਦੀ ਉਸਾਰੀ 'ਤੇ ਲੱਗਭਗ 10 ਕਰੋੜ 68 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਦੇ ਜਨਵਰੀ 2021 ਤੱਕ ਪੂਰਾ ਹੋਣ ਦੀ ਉਮੀਦ ਹੈ। ਐੱਨ. ਡੀ. ਐੱਸ. ਇੰਡੋਰ ਸਟੇਡੀਅਮ 'ਚ ਇਕ ਕਰੋੜ 52 ਲੱਖ ਰੁਪਏ ਦੇ ਖਰਚ ਨਾਲ ਜਿਮਨੇਜੀਅਨ ਹਾਲ ਦੇ ਨਿਰਮਾਣ ਦੀ ਯੋਜਨਾ ਬਣਾਈ ਗਈ ਹੈ ਅਤੇ ਇਸਦਾ ਨਿਰਮਾਣ ਅਗਲੇ ਸਾਲ ਮਾਰਚ 'ਚ ਪੂਰਾ ਹੋਵੇਗਾ।
ਰਿਜੀਜੂ ਨੇ ਨਾਲ ਹੀ ਦੇਸ਼ ਭਰ ਦੇ ਆਈਸ ਹਾਕੀ ਸੰਘਾਂ ਨਾਲ ਇਕਜੁੱਟ ਹੋ ਕੇ ਖੇਡ ਨੂੰ ਮਾਨਤਾ ਦੇਣ ਲਈ ਵੀ ਕਿਹਾ। ਉਪ ਰਾਜਪਾਲ ਮਾਥੁਰ ਨੇ ਖੇਡ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਲੱਦਾਖ 'ਚ ਖੇਡ ਵਿਕਾਸ ਦੀ ਸੰਭਾਵਨਾ ਦਾ ਲਾਭ ਲੈਣ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਰਦੀਆਂ 'ਚ ਦੇਸ਼ ਦੇ ਹੋਰ ਹਿੱਸਿਆ ਤੋਂ ਲੋਕ ਸਰਦੀਆਂ ਦੀਆਂ ਖੇਡਾਂ ਦਾ ਅਨੁਭਵ ਲੈਣ ਦੇ ਲਈ ਲੱਦਾਖ ਆਉਣ। ਇਸ ਮੌਕੇ 'ਤੇ ਕੇਂਦਰੀ ਖੇਡ ਮੰਤਰੀ ਕਿਰਣ ਰਿਜੀਜੂ ਨੇ ਕਿਹਾ ਕਿ ਸਰਕਾਰ ਦੇਸ਼ 'ਚ ਖੇਡ ਸੱਭਿਆਚਾਰ ਤਿਆਰ ਕਰਨ ਦੇ ਲਈ ਵਚਨਵੱਧ ਹੈ।
ਜ਼ਿੰਬਾਬਵੇ ਸੀਰੀਜ਼ ਦੇ ਲਈ PCB ਨੇ ECB ਦੀ ਮੰਗੀ ਮਦਦ
NEXT STORY