ਅਲਾਪੁਝਾ, (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪੂਰੇ ਦੇਸ਼ ’ਚ 100 ਨਵੇਂ ਸੈਨਿਕ ਸਕੂਲ ਸਥਾਪਿਤ ਕੀਤੇ ਜਾਣਗੇ। ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਮੰਤਵ ਭਾਰਤ ’ਚ ਮੁੱਢਲੀ ਸਿੱਖਿਆ ਦੀ ਗੁਣਵੱਤਾ ’ਚ ਸੁਧਾਰ ਲਿਆਉਣਾ ਤੇ ਦੇਸ਼ ਦੇ ਸਮੁੱਚੇ ਵਿਕਾਸ ’ਚ ਯੋਗਦਾਨ ਪਾਉਣ ਲਈ ਯਤਨ ਕਰਨਾ ਹੈ।
ਕੇਰਲ ਦੇ ਅਲਾਪੁਝਾ ’ਚ ਵਿਦਿਆਧੀਰਾਜ ਸੈਨਿਕ ਸਕੂਲ ਦੇ 47ਵੇਂ ਸਾਲਾਨਾ ਦਿਵਸ ਸਮਾਰੋਹ ਦਾ ਉਦਘਾਟਨ ਕਰਨ ਤੋਂ ਬਾਅਦ ਰਾਜਨਾਥ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੈਨਿਕ ਸਕੂਲਾਂ ’ਚ ਕੁੜੀਆਂ ਦੇ ਦਾਖਲੇ ਲਈ ਵੀ ਰਾਹ ਪੱਧਰਾ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਭਾਰਤ ਦੇ ਹਰ ਜ਼ਿਲੇ ’ਚ ਸੈਨਿਕ ਸਕੂਲ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਦੂਰ-ਦੁਰਾਡੇ ਦੇ ਇਲਾਕਿਆਂ ਤੇ ਦੇਸ਼ ਦੇ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਦੇ ਲੋਕਾਂ ਨੂੰ ਇਨ੍ਹਾਂ ’ਚ ਸ਼ਾਮਲ ਕੀਤਾ ਜਾ ਸਕੇ।
ਰਾਜਨਾਥ ਜੋ ਕੇਰਲ ’ਚ ਵੱਖ-ਵੱਖ ਪ੍ਰੋਗਰਾਮਾਂ ’ਚ ਹਿੱਸਾ ਲੈਣ ਲਈ ਪਹੁੰਚੇ ਸਨ, ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਸਿਹਤ, ਸੰਚਾਰ, ਉਦਯੋਗ, ਆਵਾਜਾਈ ਤੇ ਰੱਖਿਆ ਵਰਗੇ ਖੇਤਰਾਂ ’ਚ ਤਰੱਕੀ ਦੇ ਨਾਲ ਹੀ ਸਵੈ-ਨਿਰਭਰਤਾ ਵੱਲ ਵੀ ਵਧ ਰਿਹਾ ਹੈ।
ਸ਼ਾਹੀ ਈਦਗਾਹ ਮਸਜਿਦ ਕੰਪਲੈਕਸ ’ਚ ਸਰਵੇਖਣ ’ਤੇ ਰੋਕ ਵਧੀ
NEXT STORY