ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਬੁੱਧਵਾਰ ਨੂੰ ਵਿਕਟਰੀ ਡੇਅ ਪਰੇਡ 'ਚ ਹਿੱਸਾ ਲੈਣ ਲਈ ਰੂਸ ਦੀ ਯਾਤਰਾ 'ਤੇ ਜਾਣਗੇ। ਇਹ ਦਿਵਸ ਦੂਜੇ ਵਿਸ਼ਵ ਯੁੱਧ 'ਚ ਜਿੱਤ ਦੀ 75ਵੀਂ ਵਰ੍ਹੇਗੰਢ ਦੇ ਰੂਪ 'ਚ ਮਨਾਇਆ ਜਾ ਰਿਹਾ ਹੈ। ਪਰੇਡ ਦਾ ਆਯੋਜਨ ਰੂਸੀ ਫੌਜ ਅਤੇ ਹੋਰ ਦੀ ਵੀਰਤਾ ਅਤੇ ਬਲੀਦਾਨ ਦੇ ਸਨਮਾਨ 'ਚ ਕੀਤਾ ਗਿਆ ਹੈ। ਰੱਖਿਆ ਮੰਤਰੀ ਸਰਗੇਈ ਸ਼ੋਈਗੁ ਨੇ ਰੱਖਿਆ ਮੰਤਰੀ ਨੂੰ ਇਸ ਪਰੇਡ 'ਚ ਸੱਦਾ ਦਿੱਤਾ ਹੈ। ਇਹ ਪਰੇਡ 9 ਮਈ ਨੂੰ ਹੋਣੀ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ ਸੀ। ਤਿੰਨਾਂ ਫੌਜਾਂ ਦਾ 75 ਮੈਂਬਰੀ ਦਸਤਾ ਪਰੇਡ 'ਚ ਹਿੱਸਾ ਲੈਣ ਲਈ ਪਹਿਲਾਂ ਹੀ ਮਾਸਕੋ ਪਹੁੰਚ ਚੁੱਕਿਆ ਹੈ।
ਭਾਰਤ ਦੇ ਮਾਰਚਿੰਗ ਦਸਤੇ ਦੀ ਅਗਵਾਈ ਸਿੱਖ ਲਾਈਟ ਇੰਫੈਂਟਰੀ ਦੇ ਮੇਜਰ ਰੈਂਕ ਦੇ ਅਧਿਕਾਰੀ ਕਰਨਗੇ। ਇਹ ਰੈਜੀਮੈਂਟ ਦੂਜੇ ਵਿਸ਼ਵ ਯੁੱਧ 'ਚ ਬਹਾਦਰੀ ਨਾਲ ਲੜੀ ਸੀ ਅਤੇ ਇਸ ਨੂੰ ਚਾਰ ਬੈਟਲ ਆਨਰ ਅਤੇ 2 ਮਿਲੀਟ੍ਰੀ ਕ੍ਰਾਸ ਮਿਲੇ ਸਨ। ਵਿਕਟਰੀ ਡੇਅ ਪਰੇਡ 'ਚ ਭਾਰਤ ਦੀ ਹਿੱਸੇਦਾਰੀ ਰੂਸ ਅਤੇ ਹੋਰ ਰਾਸ਼ਟਰਾਂ ਦੀਆਂ ਫੌਜਾਂ ਦੇ ਬਲੀਦਾਨ ਦੇ ਪ੍ਰਤੀ ਸ਼ਰਧਾਂਜਲੀ ਹੈ। ਇਸ ਯੁੱਧ 'ਚ ਭਾਰਤੀ ਫੌਜੀਆਂ ਨੇ ਵੀ ਹਿੱਸਾ ਲਿਆ ਅਤੇ ਸਰਵਉੱਚ ਬਲੀਦਾਨ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੂਸ ਨੂੰ ਵਿਕਟਰੀ ਡੇਅ ਦੀ 75ਵੀਂਣ ਵਰ੍ਹੇਗੰਢ 'ਤੇ ਵਧਾਈ ਸੰਦੇਸ਼ ਭੇਜੇ ਸਨ। ਰੱਖਿਆ ਮੰਤਰੀ ਦੀ ਇਹ ਯਾਤਰਾ ਭਾਰਤ ਅਤੇ ਰੂਸ ਦਰਮਿਆਨ ਵਿਸ਼ੇਸ਼ ਸਾਮਰਿਕ ਹਿੱਸੇਦਾਰੀ ਨੂੰ ਹੋਰ ਮਜ਼ਬੂਤ ਬਣਾਏਗੀ।
ਕੋਰੋਨਾ ਪਾਜ਼ੇਟਿਵ ਆਈ ਲਾੜੇ ਦੀ ਰਿਪੋਰਟ, ਵਿਆਹ ਸਮਾਰੋਹ ਦੀ ਜਗ੍ਹਾ ਪੁਲਸ ਲੈ ਗਈ ਹਸਪਤਾਲ
NEXT STORY