ਬੈਂਗਲੁਰੂ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਆਪਣੀ ਰੱਖਿਆ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਨਹੀਂ ਰਹਿ ਸਕਦਾ। ਰਾਜਨਾਥ ਸਿੰਘ ਨੇ ਇੱਥੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਦੀ ਦੂਜੀ ਐੱਲ. ਸੀ. ਏ-ਤੇਜਸ ਨਿਰਮਾਣ ਸਹੂਲਤ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਇਸ ਮੌਕੇ ’ਤੇ ਕਿਹਾ ਕਿ ਭਾਰਤ ‘ਆਤਮ ਨਿਰਭਰ ਮੁਹਿੰਮ’ ਤਹਿਤ ਆਪਣੀ ਰੱਖਿਆ ਉਤਪਾਦਨ ਸਮਰੱਥਾਵਾਂ ਨੂੰ ਵਧਾਉਣ ਦੀ ਦਿਸ਼ਾ ਵਿਚ ਤਿਆਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀ ਰੱਖਿਆ ਲਈ ਦੂਜੇ ਦੇਸ਼ਾਂ ’ਤੇ ਨਿਰਭਰ ਨਹੀਂ ਰਹਿ ਸਕਦਾ। ਸਿੰਘ ਨੇ ਕਿਹਾ ਕਿ ਹਲਕਾ ਲੜਾਕੂ ਜਹਾਜ਼ ਤੇਜਸ ਨਾ ਸਿਰਫ ਦੇਸੀ ਹੈ, ਸਗੋਂ ਕਿ ਕਈ ਮਾਪਦੰਡਾਂ ’ਤੇ ਆਪਣੇ ਵਿਦੇਸ਼ ਹਮਰੁਤਬਿਆਂ ਤੋਂ ਬਿਹਤਰ ਵੀ ਹੈ ਅਤੇ ਸਸਤਾ ਹੈ।
ਰਾਜਨਾਥ ਨੇ ਕਿਹਾ ਕਿ ਕਈ ਦੇਸ਼ਾਂ ਨੇ ਤੇਜਸ ’ਚ ਦਿਲਚਸਪੀ ਵਿਖਾਈ ਹੈ। ਭਾਰਤ ਕੁਝ ਸਾਲ ਵਿਚ ਉਤਪਾਦਨ ਦੇ ਖੇਤਰ ਵਿਚ 1.75 ਲੱਖ ਕਰੋੜ ਰੁਪਏ ਦੇ ਟੀਚੇ ਨੂੰ ਹਾਸਲ ਕਰੇਗਾ। ਹਿੰਦੁਸਤਚਾਨ ਏਅਰੋਨਾਟਿਕਸ ਲਿਮਟਿਡ ਦੇ ਪ੍ਰਧਾਨ ਅਤੇ ਮੈਨੇਜਰ ਡਾਇਰੈਕਟਰ ਆਰ. ਮਾਧਵਨ ਨੇ ਹਾਲ ਹੀ ਵਿਚ ਕਿਹਾ ਸੀ ਕਿ 48,000 ਕਰੋੜ ਰੁਪਏ ਦੇ ਸੌਦੇ ਤਹਿਤ ਤੇਜਸ ਐੱਲ. ਸੀ. ਏ. ਦੀ ਭਾਰਤੀ ਹਵਾਈ ਫ਼ੌਜ ਨੂੰ ਸਪਲਾਈ ਮਾਰਚ 2024 ਤੋਂ ਸ਼ੁਰੂ ਹੋਵੇਗੀ ਅਤੇ 83 ਲੜਾਕੂ ਜਹਾਜ਼ਾਂ ਦੀ ਸਪਲਾਈ ਪੂਰੀ ਹੋਣ ਤੱਕ ਹਰ ਸਾਲ ਕਰੀਬ 16 ਜਹਾਜ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ। ਮਾਧਵਨ ਨੇ ਇਹ ਵੀ ਕਿਹਾ ਸੀ ਕਿ ਕਈ ਦੇਸ਼ਾਂ ਨੇ ਤੇਜਸ ਖਰੀਦਣ ’ਚ ਦਿਲਚਸਪੀ ਵਿਖਾਈ ਹੈ ਅਤੇ ਨਿਰਯਾਤ ਦਾ ਪਹਿਲਾ ਆਰਡਰ ਅਗਲੇ ਕੁਝ ਸਾਲਾਂ ’ਚ ਆ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਸੁਰੱਖਿਆ ’ਤੇ ਕੈਬਨਿਟ ਕਮੇਟੀ ਨੇ 13 ਜਨਵਰੀ ਨੂੰ ਇਸ ਸੌਦੇ ਨੂੰ ਮਨਜ਼ੂਰੀ ਦਿੱਤੀ ਸੀ।
ਸੁਰੱਖਿਆ ਫ਼ੋਰਸਾਂ ਨੇ ਜੈਸ਼ ਦੇ 2 ਅੱਤਵਾਦੀ ਸਾਥੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ
NEXT STORY