ਨਵੀਂ ਦਿੱਲੀ : ਸੀ.ਡੀ.ਐੱਸ. ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ 'ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਕੱਲ ਸੰਸਦ ਦੇ ਦੋਨਾਂ ਸਦਨਾਂ ਵਿੱਚ ਬਿਆਨ ਦੇਣਗੇ। ਦੱਸ ਦਈਏ ਤਾਮਿਲਨਾਡੂ ਦੇ ਕੰਨੂਰ ਵਿੱਚ ਹੈਲੀਕਾਪਟਰ ਹਾਦਸੇ ਵਿੱਚ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ ਦੀ ਮੌਤ ਹੋ ਗਈ ਸੀ। ਹਵਾਈ ਫੌਜ ਨੇ ਟਵੀਟ ਕਰ ਜਨਰਲ ਰਾਵਤ ਦੇ ਮੌਤ ਦੀ ਪੁਸ਼ਟੀ ਕੀਤੀ। ਇਸ ਹਾਦਸੇ ਵਿੱਚ 13 ਹੋਰ ਲੋਕਾਂ ਦੀ ਵੀ ਜਾਨ ਗਈ ਹੈ।
ਇਹ ਵੀ ਪੜ੍ਹੋ - ਅਮਿਤ ਸ਼ਾਹ, ਰਾਜਨਾਥ ਸਮੇਤ ਹੋਰ ਮੰਤਰੀਆਂ ਨੇ ਟਵੀਟ ਕਰ ਬਿਪਿਨ ਰਾਵਤ ਦੀ ਮੌਤ 'ਤੇ ਜਤਾਇਆ ਦੁੱਖ
ਦੱਸ ਦਈਏ ਕਿ ਜਨਰਲ ਰਾਵਤ ਨੂੰ ਲੈ ਜਾਣ ਵਾਲਾ ਹਵਾਈ ਫੌਜ ਦਾ ਐੱਮ.ਆਈ.-17 ਹੈਲੀਕਾਪਟਰ ਬੁੱਧਵਾਰ ਨੂੰ ਕੰਨੂਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਹ ਭਿਆਨਕ ਹਾਦਸਾ ਸੁਲੂਰ ਅਤੇ ਕੋਇੰਬਟੂਰ ਦੇ ਵਿੱਚ ਹੋਇਆ। ਹੈਲੀਕਾਪਟਰ ਵਿੱਚ ਚਾਲਕ ਦਲ ਦੇ 5 ਮੈਬਰਾਂ ਸਮੇਤ ਕੁਲ 14 ਲੋਕ ਸਵਾਰ ਸਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹੈਲੀਕਾਪਟਰ ਹਾਦਸੇ 'ਚ ਵਰੁਣ ਸਿੰਘ ਦੀ ਬਚੀ ਜਾਨ, ਹਸਪਤਾਲ 'ਚ ਲੜ ਰਹੇ ਹਨ ਜ਼ਿੰਦਗੀ ਅਤੇ ਮੌਤ ਦੀ ਜੰਗ
NEXT STORY