ਨਵੀਂ ਦਿੱਲੀ (ਵਾਰਤਾ) : ਕੋਰੋਨਾ ਮਹਾਮਾਰੀ ਦੇ ਸਾਏ ਵਿਚ ਮਨਾਏ ਜਾ ਰਹੇ 72ਵੇਂ ਗਣਤੰਤਰ ਦਿਵਸ ਮੌਕੇ ਮੰਗਲਵਾਰ ਨੂੰ ਸਖ਼ਤ ਸੁਰਖਿਆ ਵਿਵਸਥਾ ਦਰਮਿਆਨ ਰਾਜਪਥ ’ਤੇ ਦੇਸ਼ ਦੀ ਇਤਿਹਾਸਿਕ ਵਿਰਾਸਤ ਅਤੇ ਸੱਭਿਆਚਾਰ ਦੀ ਝਲਕ ਅਤੇ ਫੌਜੀ ਸ਼ਕਤੀ ਦਾ ਨਜ਼ਾਰਾ ਵਿਖਾਈ ਦਿੱਤਾ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨੇ ਨੈਸ਼ਨਲ ਵਾਰ ਮੈਮੋਰੀਅਲ ’ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਗਣਤੰਤਰ ਦਿਵਸ ਮੌਕੇ ਦੇਸ਼ ਭਰ ਵਿਚ ਵੱਖ-ਵੱਖ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ। ਮੁੱਖ ਸਮਾਰੋਹ ਇਥੇ ਰਾਜਪਥ ’ਤੇ ਹੋਇਆ, ਜਿਸ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ ਸਥਿਤ ਰਾਸ਼ਟਰੀ ਯੁੱਧ ਸਮਾਰਕ ’ਤੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦੇ ਕੇ ਕੀਤੀ। ਇੱਥੇ ਸ਼ਹੀਦਾਂ ਨੂੰ ਗਾਰਡ ਕਮਾਂਡਰ ਵੱਲੋਂ ਸਲਾਮੀ ਦਿੱਤੀ ਗਈ ਅਤੇ ਉਨ੍ਹਾਂ ਦੇ ਸਨਮਾਨ ਵਿਚ ਦੋ ਮਿੰਟ ਦਾ ਮੋਨ ਰੱਖਿਆ ਗਿਆ। ਮੋਨ ਦੇ ਖ਼ਤਮ ਹੋਣ ’ਤੇ ਬਿਗੁਲ ਵਾਦਕਾਂ ਨੇ ‘ਰਾਊਜ’ ਧੁੰਨ ਵਜਾਈ।
ਇਸ ਦੌਰਾਨ ਅੰਤਰਸੇਵਾ ਦਸਤੇ ਦੀ ਅਗਵਾਈ ਭਾਰਤੀ ਫੌਜ ਦੇ ਮੇਜਰ ਵਿਕਾਸ ਸਾਂਗਵਾਨ ਕਰ ਰਹੇ ਹਨ। ਇਸ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਹੋਰਾਂ ਨੇ ਸਲਾਮੀ ਰੰਗ ਮੰਚ ਵੱਲ ਪ੍ਰਸਥਾਨ ਕੀਤਾ। ਰਾਸ਼ਟਰਪਤੀ ਰਾਮਨਾਥ ਕੋਵਿੰਦ 46 ਸਜੀਲੇ ਘੁੜਸਵਾਰ ਬਾਰਡੀਗਾਰਡਾਂ ਨਾਲ ਰਾਜਪਥ ਪੁੱਜੇ, ਜਿੱਥੇ ਉਨ੍ਹਾਂ ਦਾ ਸਵਾਗਤ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਪਹਿਲਵਾਨ ਵਰਿੰਦਰ ਸਿੰਘ ਸਮੇਤ 6 ਖਿਡਾਰੀ ਪਦਮ ਸ਼੍ਰੀ ਪੁਰਸਕਾਰ ਲਈ ਨਾਮਜ਼ਦ
ਰਾਸ਼ਟਰਪਤੀ ਦੇ ਕਾਫਿਲੇ ਦੇ ਸੱਜੇ ਪਾਸੇ ਰੈਜ਼ੀਮੈਂਟ ਦੇ ਕਮਾਂਡੇਂਟ ਕਰਨਲ ਅਨੂਪ ਤਿਵਾਰੀ ਆਪਣੇ ਘੋੜੇ ‘ਵਿਰਾਟ‘ ’ਤੇ ਅਤੇ ਖੱਬੇ ਪਾਸੇ ਆਪਣੇ ਘੋੜੇ ‘ਵਿ¬ਕ੍ਰਾਂਤ‘ ’ਤੇ ਰੈਜ਼ੀਮੈਂਟ ਦੇ ਸੈਕਿੰਡ-ਇਨ-ਕਮਾਂਡ ਲੈਫਟੀਨੈਂਟ ਕਰਨਲ ਸ਼ਾਰਦੂਲ ਸਬੀਖੀ ਮੌਜੂਦ ਸਨ। ਸਮਾਰੋਹ ਦੀ ਦੇਖ-ਰੇਖ ਕਰ ਰਹੇ ਪ੍ਰਬੰਧਕਾਂ ਨੂੰ ਦੋ ਹਿੱਸਿਆ ਵਿਚ ਵਿਚ ਵੰਡਿਆ ਹੋਇਆ ਸੀ।
ਰਾਸ਼ਟਰਪਤੀ ਦੇ ਅੱਗੇ ਚੱਲਣ ਵਾਲੀ ਟੁਕੜੀ ਦੀ ਅਗਵਾਈ ਰਣਵੀਜੈ ਤੇ ਸਵਾਰ ਰਿਸਾਲਦਾਰ ਮੇਜਰ ਦਿਲਬਾਗ ਸਿੰਘ ਕਰ ਰਹੇ ਸਨ। ਉਥੇ ਹੀ ਰੈਜ਼ੀਮੈਂਟਲ ਕਲਰ ਲੈ ਕੇ ਚੱਲ ਰਹੀ ਟੁਕੜੀ ਦੀ ਅਗਵਾਈ ਰੌਣਕ ’ਤੇ ਸਵਾਰ ਰਿਸਾਲਦਾਰ ਲਖਵਿੰਦਰ ਸਿੰਘ ਨੇ ਕੀਤੀ, ਜਦੋਂਕਿ ਪਿੱਛੇ ਚੱਲ ਰਹੀ ਟੁਕੜੀ ਦੀ ਕਮਾਨ ਸੁਲਤਾਨ ’ਤੇ ਸਵਾਰ ਰਿਸਾਲਦਾਰ ਹਰਪਾਲ ਸਿੰਘ ਨੇ ਸਾਂਭੀ।
ਇਹ ਵੀ ਪੜ੍ਹੋ: ਕੋਰੋਨਾ ਨੂੰ ਲੈ ਕੇ WHO ਦੀ ਚਿਤਾਵਨੀ, 2021 ਤੱਕ ਵਾਇਰਸ ਤੋਂ ਮੁਕਤੀ ਦੀ ਨਹੀਂ ਕੋਈ ਉਮੀਦ
ਰਾਜਪਥ ’ਤੇ ਸ਼੍ਰੀ ਕੋਵਿੰਦ ਨੂੰ 223 ਫੀਲਡ ਰੈਜ਼ੀਮੈਂਟ ਦੀ ਸਮਾਰੋਹਿਕ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਲੈਫਟੀਨੈਂਟ ਕਰਨਲ ਜਤਿੰਦਰ ਸਿੰਘ ਮਹਿਤਾ ਦੀ ਅਗਵਾਈ ਵਿਚ ਰਾਸ਼ਟਰਪਤੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। 72ਵੇਂ ਗਣਤੰਤਰ ਦਿਵਸ ਦੀ ਪਰੇਡ ਵਿਚ ਭਾਰਤੀ ਫੌਜ ਦੇ ਅਧਿਕਾਰੀ ਮੇਜਰ ਸਵਾਮੀ ਨੰਦਨ ਨੇ ਝੰਡਾ ਲਹਿਰਾਉਣ ਵਿਚ ਰਾਸ਼ਟਰਪਤੀ ਕੋਵਿੰਦ ਦੀ ਸਹਾਇਤਾ ਕੀਤੀ। ਇਸ ਦੇ ਬਾਅਦ ਰਾਸ਼ਟਰ ਗੀਤ ਸ਼ੁਰੂ ਹੋਇਆ।
ਹਰ ਸਾਲ ਗਣਤੰਤਰ ਦਿਵਸ ਸਮਾਰੋਹ ਵਿਚ ਕਿਸੇ ਨਾ ਕਿਸੇ ਵਿਦੇਸ਼ੀ ਰਾਸ਼ਟਰੀ ਪ੍ਰਧਾਨ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਸੱਦਿਆ ਜਾਂਦਾ ਹੈ ਪਰ ਇਸ ਵਾਰ ਕੋਵਿਡ ਮਹਾਮਾਰੀ ਕਾਰਨ ਸਮਾਰੋਹ ਵਿਚ ਕੋਈ ਵਿਦੇਸ਼ੀ ਹਸਤੀ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਨਹੀਂ ਹੋਈ। ਸਰਕਾਰ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਇਸ ਵਾਰ ਮੁੱਖ ਮਹਿਮਾਨ ਦੇ ਰੂਪ ਵਿਚ ਸੱਦਾ ਦਿੱਤਾ ਸੀ ਪਰ ਬ੍ਰਿਟੇਨ ਵਿਚ ਕੋਵਿਡ ਕਾਰਨ ਪੈਦਾ ਭਿਆਨਕ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਨੇ ਆਉਣ ਵਿਚ ਅਸਮਰਥਤਾ ਜਤਾ ਦਿੱਤੀ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਦਿੱਲੀ ਦੇ 38 ਪੁਲਸ ਮੁਲਾਜ਼ਮ ‘ਪੁਲਸ ਮੈਡਲ’ ਨਾਲ ਸਨਮਾਨਿਤ
ਰਾਸ਼ਟਰ ਗੀਤ ਦੇ ਸਮਾਪਨ ਦੇ ਬਾਅਦ ਰਾਸ਼ਟਰਪਤੀ ਭਵਨ ਵੱਲੋਂ 155 ਹੈਲੀਕਾਪਟਰ ਯੂਨਿਟ ਦੇ ਚਾਰਮੀ-17 ਵੀ-5 ਹੈਲੀਕਾਪਟਰ ‘ਵਾਇਨਗਲਾਸ’ ਦੇ ਸਰੂਪ ਵਿਚ ਉਡਾਣ ਭਰਦੇ ਹੋਏ ਸਲਾਮੀ ਰੰਗ ਮੰਚ ਵੱਲ ਆਏ, ਜਿਸ ਦੀ ਅਗਵਾਈ ਵਿੰਗ ਕਮਾਂਡਰ ਨਿਖਿਲ ਮਲਹੋਤਰਾ ਨੇ ਕੀਤੀ। ਗਣਤੰਤਰ ਦਿਵਸ ਮੌਕੇ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕੀਤੇ ਗਏ ਸਨ। ਰਾਸ਼ਟਰੀ ਰਾਜਧਾਨੀ ਵਿਚ ਚੱਪੇ-ਚੱਪੇ ’ਤੇ ਸੁਰਖਿਆ ਕਰਮੀ ਤਾਇਨਾਤ ਸਨ। ਨਾਲ ਹੀ ਦਿੱਲੀ ਪੁਲਸ ਸੀ.ਸੀ.ਟੀ.ਵੀ. ਜ਼ਰੀਏ ਸ਼ਹਿਰ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖ ਰਹੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੁਲਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਸੁਰਜੀਤ ਸਿੰਘ ਫੂਲ ਨੇ ਕੀਤੀ ਨਿਖੇਧੀ
NEXT STORY