ਨਵੀਂ ਦਿੱਲੀ- ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਖੇਤੀਬਾੜੀ ਸੰਬੰਧੀ 2 ਬਿੱਲਾਂ ਨੂੰ ਪਾਸ ਕੀਤੇ ਜਾਣ ਦੌਰਾਨ ਵੋਟ ਵੰਡ ਦੀ ਮੈਂਬਰਾਂ ਦੀ ਮੰਗ 'ਤੇ ਧਿਆਨ ਨਹੀਂ ਦਿੱਤਾ ਗਿਆ। ਸਪੀਕਰ ਨਾਇਡੂ ਨੇ ਐਤਵਾਰ ਨੂੰ ਖੇਤੀਬਾੜੀ ਸੰਬੰਧੀ ਬਿੱਲਾਂ 'ਤੇ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਡਿਪਟੀ ਸਪੀਕਰ ਹਰਿਵੰਸ਼ ਨੇ 13 ਵਾਰ ਮੈਂਬਰਾਂ ਨੂੰ ਆਪਣੀ ਸੀਟ 'ਤੇ ਜਾਣ ਅਤੇ ਚਰਚਾ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਕਾਰਵਾਈ ਦੇ ਰਿਕਾਰਡ ਤੋਂ ਸਪੱਸ਼ਟ ਹੈ ਕਿ ਡਿਪਟੀ ਸਪੀਕਰ ਨੇ ਹੰਗਾਮਾ ਕਰ ਰਹੇ ਮੈਂਬਰਾਂ ਨੂੰ ਵਾਰ-ਵਾਰ ਕਿਹਾ ਕਿ ਉਹ ਆਪਣੇ ਸਥਾਨ 'ਤੇ ਜਾਣ ਅਤੇ ਉਸ ਤੋਂ ਬਾਅਦ ਉਹ ਵੋਟ ਵੰਡ ਦੀ ਮਨਜ਼ੂਰੀ ਦੇਣਗੇ।
ਨਾਇਡੂ ਨੇ ਕਿਹਾ ਕਿ ਉਹ ਹੰਗਾਮਾ ਕਰਨ ਵਾਲੇ ਮੈਂਬਰਾਂ ਦੀ ਮੁਅੱਤਲੀ ਤੋਂ ਖੁਸ਼ ਨਹੀਂ ਹਨ ਪਰ ਮੈਂਬਰਾਂ ਵਿਰੁੱਧ ਕਾਰਵਾਈ ਉਨ੍ਹਾਂ ਦੇ ਆਚਰਨ ਨੂੰ ਲੈ ਕੇ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਸਦਨ 'ਚ ਮੈਂਬਰ ਮੁਅੱਤਲ ਕੀਤੇ ਗਏ ਹਨ। ਪਹਿਲਾਂ ਅਜਿਹੇ ਕਈ ਉਦਾਹਰਣ ਹਨ। ਉਨ੍ਹਾਂ ਨੇ ਹੰਗਾਮੇ 'ਚ ਖੇਤੀਬਾੜੀ ਬਿੱਲਾਂ ਦੇ ਪਾਸ ਹੋਣ ਨੂੰ ਲੈ ਕੇ ਵਿਰੋਧੀ ਧਿਰ ਦੀ ਨਾਰਾਜ਼ਗੀ 'ਤੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਸੀ, ਜਦੋਂ ਬਿੱਲ ਹੰਗਾਮੇ 'ਚ ਪਾਸ ਕੀਤੇ ਗਏ। ਇਸ ਤੋਂ ਪਹਿਲਾਂ ਸਦਨ 'ਚ 15 ਬਿੱਲ ਹੰਗਾਮੇ 'ਚ ਪਾਸ ਕੀਤੇ ਗਏ ਸਨ। ਨਾਇਡੂ ਨੇ ਡਿਪਟੀ ਸਪੀਕਰ ਹਰਿਵੰਸ਼ ਵਿਰੁੱਧ ਵਿਰੋਧੀ ਧਿਰ ਦੇ ਬੇਭਰੋਸੀ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਇਕ ਵਾਰ ਫਿਰ ਕਿਹਾ ਕਿ ਉਹ ਉੱਚਿਤ ਫਾਰਮੈਟ 'ਚ ਨਹੀਂ ਸੀ ਅਤੇ ਇਸ ਲਈ 14 ਦਿਨਾਂ ਦਾ ਜ਼ਰੂਰੀ ਨੋਟਿਸ ਵੀ ਨਹੀਂ ਦਿੱਤਾ ਗਿਆ ਸੀ।
ਰਾਜ ਸਭਾ ਦੇ ਮੁਅੱਤਲ ਸੰਸਦ ਮੈਂਬਰਾਂ ਦਾ ਧਰਨਾ ਖਤਮ ਪਰ ਮਾਨਸੂਨ ਸੈਸ਼ਨ ਦਾ ਕਰਨਗੇ ਬਾਈਕਾਟ
NEXT STORY