ਨਵੀਂ ਦਿੱਲੀ - ਕੋਰੋਨਾ ਵਾਇਰਸ ਸੰਕਟ ਕਾਰਣ ਐਲਾਨੇ ਲਾਕਡਾਊਨ ਦੇ 27 ਦਿਨ ਬਾਅਦ ਰਾਜ ਸਭਾ ਸਕੱਤਰੇਤ 'ਚ ਸਾਰੇ ਸੁਰੱਖਿਆ ਦੇ ਉਪਾਅ ਅਪਣਾਉਂਦੇ ਹੋਏ ਸੋਮਵਾਰ ਤੋਂ ਕੰਮਕਾਰਜ ਸ਼ੁਰੂ ਹੋ ਗਿਆ, ਹਾਲਾਂਕਿ ਇਸ ਦੌਰਾਨ ਸਿਰਫ ਜ਼ਰੂਰੀ ਕੰਮ ਕਰਣ ਦੀ ਹੀ ਆਗਿਆ ਦਿੱਤੀ ਗਈ ਹੈ। ਰਾਜ ਸਭਾ ਸਕੱਤਰੇਤ ਵਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਲਾਕਡਾਊਨ ਦੌਰਾਨ 20 ਅਪ੍ਰੈਲ ਤੋਂ ਬੰਦ ਦੇ ਨਿਯਮਾਂ 'ਚ ਢਿੱਲ ਦਿੱਤੇ ਜਾਣ ਤੋਂ ਬਾਅਦ ਕੰਮ ਸ਼ੁਰੂ ਕਰਣ ਦਾ ਫੈਸਲਾ ਕੀਤਾ ਗਿਆ। ਰਾਜਸਭਾ ਦੇ ਸਭਾਪਤੀ ਐਮ. ਵੈਂਕਈਆ ਨਾਇਡੂ ਨੇ ਇਸ ਦੌਰਾਨ ਸਿਰਫ ਅਜਿਹੇ ਮਹੱਤਵਪੂਰਣ ਕੰਮ ਕਰਣ ਦੀ ਆਗਿਆ ਦਿੱਤੀ ਹੈ ਜਿਨ੍ਹਾਂ ਨੂੰ ਲੰਬਿਤ ਨਹੀਂ ਰੱਖਿਆ ਜਾ ਸਕਦਾ ਹੋਵੇ।
MSME, ਕਿਸਾਨਾਂ ਤੇ ਮਜ਼ਦੂਰਾਂ ਦੀ ਮਦਦ ਲਈ ਕੇਂਦਰ ਨੂੰ ਜਲਦ ਸਿਫਾਰਿਸ਼ ਭੇਜੇਗੀ ਕਾਂਗਰਸ
NEXT STORY