ਨਵੀਂ ਦਿੱਲੀ- ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਸਦਨ 'ਚ ਮੈਂਬਰਾਂ ਨੂੰ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰਨ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨੂੰ ਸਦਨ ਦੀ ਮਾਣਹਾਨੀ ਮੰਨਿਆ ਜਾਵੇਗਾ। ਨਾਇਡੂ ਨੇ ਬੁੱਧਵਾਰ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਮੈਂਬਰਾਂ ਨੂੰ ਕਿਹਾ ਕਿ ਸਦਨ 'ਚ ਮੋਬਾਇਲ ਫੋਨ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਕੁਝ ਮੈਂਬਰ ਸਦਨ 'ਚ ਵੀ ਮੋਬਾਇਲ ਫੋਨ ਤੋਂ ਕਾਰਵਾਈ ਦਾ ਵੀਡੀਓ ਬਣਾ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ।
ਇਹ ਵੀ ਪੜ੍ਹੋ : ਰਾਹੁਲ ਨੇ ਟਵੀਟ ਕਰ ਪੁੱਛਿਆ ਸਵਾਲ- ਆਖ਼ਰ ਇੰਨੇ ਸਾਰੇ ਤਾਨਾਸ਼ਾਹਾਂ ਦੇ ਨਾਮ 'M' ਤੋਂ ਹੀ ਕਿਉਂ ਹੁੰਦੇ ਹਨ ਸ਼ੁਰੂ
ਨਾਇਡੂ ਨੇ ਕਿਹਾ ਕਿ ਸਦਨ 'ਚ ਮੋਬਾਇਲ ਫੋਨ ਦੀ ਵਰਤੋਂ ਦੀ ਮਨਾਹੀ ਹੈ। ਉਨ੍ਹਾਂ ਨੇ ਮੈਂਬਰਾਂ ਨੂੰ ਸਦਨ 'ਚ ਮੋਬਾਇਲ ਫੋਨ ਦੀ ਵਰਤੋਂ ਨਹੀਂ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇਹ ਸਦਨ ਦੇ ਨਿਯਮ ਦੇ ਉਲਟ ਹੈ। ਜੋ ਮੈਂਬਰ ਅਜਿਹਾ ਕਰਦਾ ਹੋਇਆ ਪਾਇਆ ਜਾਵੇਗਾ, ਉਸ ਵਿਰੁੱਧ ਕਾਰਵਾਈ ਹੋਵੇਗੀ। ਮੈਂਬਰ ਦੇ ਇਸ ਕੰਮ ਨੂੰ ਸਦਨ ਦੀ ਮਾਣਹਾਨੀ ਮੰਨਿਆ ਜਾਵੇਗਾ।
ਇਹ ਵੀ ਪੜ੍ਹੋ : ਦਿੱਲੀ ਪੁਲਸ ਦਾ ਵੱਡਾ ਐਲਾਨ, ਦੀਪ ਸਿੱਧੂ ਦੀ ਸੂਚਨਾ ਦੇਣ ਵਾਲੇ ਨੂੰ ਦੇਵੇਗੀ ਇਕ ਲੱਖ ਇਨਾਮ
ਹਰਿਆਣਾ: ਜੀਂਦ ਕਿਸਾਨ ਮਹਾਪੰਚਾਇਤ ’ਚ ਪਾਸ ਹੋਇਆ ਮਤਾ, ਲਏ ਗਏ 5 ਵੱਡੇ ਫ਼ੈਸਲੇ
NEXT STORY