ਪਾਣੀਪਤ (ਏਜੰਸੀ) : ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ (ਅਸਲੀ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ) ਇੱਕ ਵਾਰ ਫਿਰ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਹਰਿਆਣਾ ਰਾਜ ਮਹਿਲਾ ਕਮਿਸ਼ਨ (HSCW) ਨੇ ਬਾਦਸ਼ਾਹ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਹਰਿਆਣਵੀ ਗਾਣੇ 'ਟਟੀਰੀ' ਦੇ ਇਤਰਾਜ਼ਯੋਗ ਬੋਲਾਂ ਨੂੰ ਲੈ ਕੇ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਸੰਮਨ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: IPL ਤੋਂ ਪਹਿਲਾਂ ਹੀ ਪ੍ਰੀਤੀ ਜ਼ਿੰਟਾ ਨੇ ਕਮਾਏ ਕਰੋੜਾਂ ਰੁਪਏ ! 'ਪੰਜਾਬ ਕਿੰਗਜ਼' ਦੀ ਮਾਲਕਣ ਦੀ ਹੋਈ 'ਬੱਲੇ-ਬੱਲੇ'
ਕਮਿਸ਼ਨ ਨੇ ਲਿਆ ਖੁਦ ਨੋਟਿਸ
ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੇ ਦੱਸਿਆ ਕਿ ਗਾਣੇ ਦੇ ਬੋਲ ਬੇਹੱਦ ਅਸ਼ਲੀਲ ਹਨ, ਜੋ ਸੱਭਿਆਚਾਰਕ ਮਰਿਆਦਾਵਾਂ ਅਤੇ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਂਦੇ ਹਨ। ਕਮਿਸ਼ਨ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 1 ਮਾਰਚ 2026 ਨੂੰ ਰਿਲੀਜ਼ ਹੋਏ ਇਸ ਗਾਣੇ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ।
ਇਹ ਵੀ ਪੜ੍ਹੋ: Are You Excited ? ਇਸ ਦਿਨ ਰਿਲੀਜ਼ ਹੋਵੇਗਾ 'ਧੁਰੰਦਰ 2' ਦਾ ਟ੍ਰੇਲਰ, ਨੋਟ ਕਰ ਲਓ ਤਰੀਕ ਤੇ ਸਮਾਂ
13 ਮਾਰਚ ਨੂੰ ਹੋਵੇਗੀ ਪੇਸ਼ੀ
ਮਹਿਲਾ ਕਮਿਸ਼ਨ ਨੇ ਪਾਣੀਪਤ ਦੇ ਪੁਲਸ ਸੁਪਰਡੈਂਟ (SP) ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸਬੰਧਤ ਧਿਰਾਂ ਦੀ ਪੇਸ਼ੀ ਯਕੀਨੀ ਬਣਾਉਣ। ਇਸ ਮਾਮਲੇ ਦੀ ਸੁਣਵਾਈ 13 ਮਾਰਚ 2026 ਨੂੰ ਸਵੇਰੇ 11:30 ਵਜੇ ਪਾਣੀਪਤ ਦੇ ਡੀ.ਸੀ. ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਹੋਵੇਗੀ, ਜਿਸ ਦੀ ਪ੍ਰਧਾਨਗੀ ਰੇਣੂ ਭਾਟੀਆ ਖੁਦ ਕਰਨਗੇ।
ਇਹ ਵੀ ਪੜ੍ਹੋ: Oscar ਦੇ ਮੰਚ 'ਤੇ ਫਿਰ ਚਮਕੇਗੀ ਦੇਸੀ ਗਰਲ ! 98ਵੇਂ ਅਕੈਡਮੀ Awards 'ਚ ਬਤੌਰ ਪ੍ਰੈਜ਼ੈਂਟਰ ਨਜ਼ਰ ਆਵੇਗੀ ਪ੍ਰਿਯੰਕਾ
ਕੀ ਹਨ ਇਲਜ਼ਾਮ?
ਪਾਣੀਪਤ ਦੀ 'ਨਾਰੀ ਤੂ ਨਾਰਾਇਣੀ ਉੱਥਾਨ ਸਮਿਤੀ' ਦੀ ਪ੍ਰਧਾਨ ਸਵਿਤਾ ਆਰੀਆ ਅਤੇ 'ਸ਼ਿਵ ਆਰਤੀ ਇੰਡੀਆ ਫਾਊਂਡੇਸ਼ਨ' ਦੇ ਡਾਇਰੈਕਟਰ ਸ਼ਿਵ ਕੁਮਾਰ ਵੱਲੋਂ ਦਰਜ ਕਰਵਾਈਆਂ ਸ਼ਿਕਾਇਤਾਂ ਵਿੱਚ ਕਿਹਾ ਗਿਆ ਹੈ ਕਿ, 'ਟਟੀਰੀ' ਗਾਣੇ ਦੇ ਬੋਲ ਬੇਹੱਦ ਭੱਦੇ ਹਨ। ਗਾਣੇ ਵਿੱਚ ਔਰਤਾਂ ਅਤੇ ਨਾਬਾਲਗਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਸ਼ਬਦਾਵਲੀ ਸੱਭਿਅਕ ਸਮਾਜ ਲਈ ਘਾਤਕ ਹੈ।
ਇਹ ਵੀ ਪੜ੍ਹੋ: ਗਲੈਮਰ ਦੀ ਦੁਨੀਆ ਤੋਂ ਸੰਸਦ ਤੱਕ ਦਾ ਸਫ਼ਰ ! ਜਾਣੋ ਕੌਣ ਹੈ MP ਸਾਯੋਨੀ ਘੋਸ਼, ਜਿਸ ਨੇ ਰਾਜਨੀਤੀ 'ਚ ਗੱਡੇ ਝੰਡੇ
ਸੈਂਸਰ ਬੋਰਡ 'ਤੇ ਵੀ ਚੁੱਕੇ ਸਵਾਲ
ਰੇਣੂ ਭਾਟੀਆ ਨੇ ਇਸ ਗੱਲ 'ਤੇ ਵੀ ਹੈਰਾਨੀ ਪ੍ਰਗਟਾਈ ਕਿ ਅਜਿਹੇ ਗਾਣੇ ਰੈਗੂਲੇਟਰੀ ਜਾਂਚ ਵਿੱਚੋਂ ਕਿਵੇਂ ਪਾਸ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਤਿੰਨ ਸਾਲ ਫਿਲਮ ਸੈਂਸਰ ਬੋਰਡ ਦੀ ਮੈਂਬਰ ਰਹਿ ਚੁੱਕੇ ਹਨ ਅਤੇ ਉਹ ਸਮਝਣ ਤੋਂ ਅਸਮਰੱਥ ਹਨ ਕਿ ਅਜਿਹੇ ਬੋਲਾਂ ਵਾਲੇ ਗਾਣੇ ਨੂੰ ਮਨਜ਼ੂਰੀ ਕਿਵੇਂ ਮਿਲ ਗਈ।
ਇਹ ਵੀ ਪੜ੍ਹੋ: 'ਮੇਰੇ ਨਾਲ ਹੋਈ ਰੇਪ ਦੀ ਕੋਸ਼ਿਸ਼' ! 'ਧੁਰੰਦਰ' ਅਦਾਕਾਰਾ ਦਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਸਾਧੂ' ਬਣ ਕੇ ਬਜ਼ੁਰਗ ਮਹਿਲਾ ਨਾਲ ਠੱਗੀ, ਪੁਲਸ ਨੇ ਇਕ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
NEXT STORY