ਚੰਡੀਗੜ੍ਹ (ਵਾਰਤਾ)— ਹਰਿਆਣਾ ਸਰਕਾਰ ਨੇ ‘ਹਰਿਆਣਾ ਰਾਜ ਪੇਂਡੂ ਆਜੀਵਿਕਾ ਮਿਸ਼ਨ’ ਨਾਲ ਜੁੜੀਆਂ ਖ਼ੁਦ ਸਹਾਇਤਾ ਸਮੂਹ ਦੀਆਂ ਮਹਿਲਾਵਾਂ ਨੂੰ ਰੱਖੜੀ ਦੇ ਤਿਉਹਾਰ ’ਤੇ ਤੋਹਫ਼ਾ ਦਿੱਤਾ। ਸਰਕਾਰ ਨੇ ਮਹਿਲਾਵਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਦਾਇਰੇ ਵਿਚ ਲਿਆਉਣ ਅਤੇ ਇਸ ਦਾ ਪ੍ਰੀਮੀਅਮ ‘ਮੁੱਖ ਮੰਤਰੀ ਪਰਿਵਾਰ ਖ਼ੁਸ਼ਹਾਲ ਯੋਜਨਾ’ ਤੋਂ ਭਰਨ ਦਾ ਫ਼ੈਸਲਾ ਲਿਆ ਹੈ। ਸੂਬੇ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਇਨ੍ਹਾਂ ਮਹਿਲਾਵਾਂ ਨੂੰ ਹੁਣ ਉਕਤ ਯੋਜਨਾ ਦੇ ਲਾਭ ਲਈ ਆਪਣੀ ਜੇਬ ਤੋਂ ਪ੍ਰੀਮੀਅਮ ਭਰਨ ਦੀ ਲੋੜ ਨਹੀਂ ਹੈ। ਸਰਕਾਰ ਦੇ ਇਸ ਫ਼ੈਸਲੇ ਤੋਂ ਕਰੀਬ 3.25 ਲੱਖ ਮਹਿਲਾਵਾਂ ਨੂੰ ਲਾਭ ਹੋਵੇਗਾ।
ਚੌਟਾਲਾ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦਾ ਪ੍ਰਦੇਸ਼ ਦੇ ਪੇਂਡੂ ਖੇਤਰ ਦੀਆਂ ਮਹਿਲਾਵਾਂ ਦੀ ਆਰਥਿਕ ਸਥਿਤੀ ’ਤੇ ਵੀ ਅਸਰ ਪਿਆ ਹੈ। ਅੰਕੜੇ ਇਕੱਠੇ ਕਰਨ ’ਤੇ ਪਤਾ ਲੱਗਾ ਕਿ ਸੂਬੇ ਵਿਚ ਹਰਿਆਣਾ ਰਾਜ ਪੇਂਡੂ ਆਜੀਵਿਕਾ ਮਿਸ਼ਨ ਨਾਲ ਜੁੜੀਆਂ 4,91,200 ਮਹਿਲਾਵਾਂ ’ਚੋਂ ਲੱਗਭਗ 1.64 ਲੱਖ ਮਹਿਲਾਵਾਂ ਨੇ ਤਾਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤੋਂ ਖ਼ੁਦ ਨੂੰ ਕਵਰ ਕਰ ਲਿਆ ਹੈ ਪਰ ਲੱਗਭਗ 3.25 ਲੱਖ ਮਹਿਲਾਵਾਂ ਹੁਣ ਵੀ ਅਜਿਹੀਆਂ ਹਨ, ਜੋ ਮਹਾਮਾਰੀ ਕਾਰਨ ਪੈਦਾ ਹੋਏ ਆਰਥਿਕ ਹਾਲਾਤਾਂ ਦੇ ਚੱਲਦੇ ਉਕਤ ਯੋਜਨਾ ਦਾ ਲਾਭ ਨਹੀਂ ਲੈ ਸਕੀਆਂ।
ਚੌਟਾਲਾ ਨੇ ਦੱਸਿਆ ਕਿ ਸਿਰਫ਼ 12 ਰੁਪਏ ਹਰ ਸਾਲ ਦੇ ਪ੍ਰੀਮੀਅਮ ’ਤੇ ਗਰੀਬ ਲੋਕਾਂ ਨੂੰ ‘ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ’ ਤਹਿਤ ਹਾਦਸਾ, ਜੀਵਨ ਅਤੇ ਸਿਹਤ ਬੀਮਾ ਕਵਰ ਹੁੰਦਾ ਹੈ। ਇਸ ਯੋਜਨਾ ਤਹਿਤ ਮੌਤ ਹੋਣ ਜਾਂ ਪੂਰਨ ਰੂਪ ਨਾਲ ਅਸਮਰੱਥ ਹੋਣ ’ਤੇ 2 ਲੱਖ ਅਤੇ ਆਂਸ਼ਿਕ ਰੂਪ ਨਾਲ ਅਸਮਰੱਥ ਹੋਣ ’ਤੇ 1 ਲੱਖ ਰੁਪਏ ਦਾ ਜ਼ੋਖਮ ਕਵਰ ਹੁੰਦਾ ਹੈ। ਗਰੀਬ ਆਦਮੀ ਲਈ ਉਕਤ ਰਾਸ਼ੀ ਕਾਫੀ ਮਹੱਤਵ ਰੱਖਦੀ ਹੈ। ਉਕਤ ਕਰੀਬ 3.25 ਲੱਖ ਮਹਿਲਾਵਾਂ ਦਾ ਲੱਗਭਗ 40 ਲੱਖ ਰੁਪਏ ਦਾ ਪ੍ਰੀਮੀਅਮ ਦਾ ਭੁਗਤਾਨ ਸੂਬਾ ਸਰਕਾਰ ਵਲੋਂ ਉਕਤ ਯੋਜਨਾ ਤਹਿਤ ਕੀਤਾ ਜਾਵੇਗਾ।
ਸੜਕ ’ਤੇ ਟੁੱਟ ਕੇ ਆਇਆ ‘ਪਹਾੜ’, ਵੇਖੋ ਕਿਵੇਂ ਜਾਨ ਬਚਾਉਣ ਲਈ ਬੱਸ ’ਚੋਂ ਦੌੜੇ ਲੋਕ
NEXT STORY