ਨਵੀਂ ਦਿੱਲੀ— ਭਾਜਪਾ ਨੇ ਮਹਿਬੂਬਾ ਮੁਫਤੀ ਦੇ ਉਸ ਦੋਸ਼ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਪੀ. ਡੀ. ਪੀ. ਵਿਚ ਤੋੜ-ਭੰਨ ਕਰਨ ਦੀ ਗੱਲ ਕਹੀ ਸੀ। ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਸ਼ਨੀਵਾਰ ਇਥੇ ਕਿਹਾ ਕਿ ਮਹਿਬੂਬਾ ਦਾ ਬਿਆਨ ਨਾ ਸਿਰਫ ਗਲਤ ਹੈ, ਸਗੋਂ ਹੈਰਾਨ ਕਰ ਦੇਣ ਵਾਲਾ ਅਤੇ ਮੰਦਭਾਗਾ ਵੀ ਹੈ। ਸਾਬਕਾ ਮੁੱਖ ਮੰਤਰੀ ਨੂੰ ਆਪਣੀ ਪਾਰਟੀ ਨੂੰ ਚਲਾਉਣ ਦਾ ਸਹੀ ਤਰੀਕਾ ਸਿੱਖਣਾ ਚਾਹੀਦਾ ਹੈ।
ਮਹਿਬੂਬਾ ਨੇ ਸ਼ੁੱਕਰਵਾਰ ਕੇਂਦਰ ਸਰਕਾਰ ਨੂੰ ਪਾਰਟੀ ਵਿਚ ਤੋੜ-ਭੰਨ ਕਰਨ 'ਤੇ ਧਮਕੀ ਦਿੱਤੀ ਸੀ। ਮਹਿਬੂਬਾ ਨੇ ਕਿਹਾ ਸੀ ਕਿ 1987 ਵਾਂਗ ਜੇ ਦਿੱਲੀ ਨੇ ਇਥੋਂ ਦੇ ਲੋਕਾਂ ਦੀਆਂ ਵੋਟਾਂ ਦੇ ਅਧਿਕਾਰ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਤਰ੍ਹਾਂ ਦੇ ਜੋੜ-ਤੋੜ ਦੀ ਕੋਸ਼ਿਸ਼ ਕੀਤੀ ਤਾਂ ਇਥੇ ਕਈ ਸਈਦ ਸਲਾਹੂਦੀਨ ਅਤੇ ਯਾਸੀਨ ਮਲਿਕ ਪੈਦਾ ਹੋ ਜਾਣਗੇ। ਮੈਂ ਸਮਝਦੀ ਹਾਂ ਕਿ ਕੇਂਦਰ ਦੀ ਦਖਲਅੰਦਾਜ਼ੀ ਤੋਂ ਬਿਨਾਂ ਪਾਰਟੀ ਵਿਚ ਤੋੜ- ਭੰਨ ਨਹੀਂ ਹੋ ਸਕਦੀ। ਰਾਮ ਮਾਧਵ ਨੇ ਕਿਹਾ ਕਿ ਦਿੱਲੀ ਵਿਚ ਬੈਠੀ ਕੇਂਦਰ ਸਰਕਾਰ ਸੂਬੇ ਵਿਚ ਸਰਕਾਰ ਬਣਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਕੋਸ਼ਿਸ਼ ਨਹੀਂ ਕਰ ਰਹੀ। ਮਹਿਬੂਬਾ ਮੁਫਤੀ ਆਪਣੀ ਪਾਰਟੀ ਦੇ ਅੰਦਰ ਦੇ ਮਾਮਲੇ ਨਿਪਟਾਉਣ ਦੀ ਬਜਾਏ ਭਾਜਪਾ 'ਤੇ ਗਲਤ ਦੋਸ਼ ਲਾ ਕੇ ਅੱਤਵਾਦੀਆਂ ਦੇ ਨਾਂ 'ਤੇ ਧਮਕੀਆਂ ਦੇ ਰਹੀ ਹੈ। ਜਿਥੋਂ ਤੱਕ ਅੱਤਵਾਦੀਆਂ ਦੀ ਗੱਲ ਹੈ, ਉਨ੍ਹਾਂ ਨਾਲ ਨਜਿੱਠਣਾ ਸੁਰੱਖਿਆ ਫੋਰਸਾਂ ਦਾ ਕੰਮ ਹੈ।
ਗ੍ਰੇਟਰ ਨੋਇਡਾ 'ਚ ਨਰਸਰੀ ਜਮਾਤ ਦੀ ਬੱਚੀ ਨਾਲ ਰੇਪ, ਸਕੂਲ ਦਾ ਕਰਮਚਾਰੀ ਗ੍ਰਿਫਤਾਰ
NEXT STORY