ਨੈਸ਼ਨਲ ਡੈਸਕ : ਰਾਜਸਥਾਨ ਦੇ ਹਨੂੰਮਾਨਗੜ੍ਹ ਟਾਊਨ ਥਾਣਾ ਖੇਤਰ ਵਿੱਚ ਪੁਲਸ ਨੇ ਦੋ ਵੱਖ-ਵੱਖ ਕਾਰਵਾਈਆਂ ਵਿੱਚ ਕੁੱਲ 17,000 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਜ਼ਬਤ ਕੀਤੇ ਹਨ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਸਾਮਾਨ ਦੀ ਅਨੁਮਾਨਤ ਕੀਮਤ ਲਗਭਗ 70 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਸੁਪਰਡੈਂਟ ਬੀ. ਆਦਿਤਿਆ ਨੇ ਸੋਮਵਾਰ ਨੂੰ ਕਿਹਾ ਕਿ ਹਨੂੰਮਾਨਗੜ੍ਹ ਟਾਊਨ ਪੁਲਸ ਨੇ ਦੋ ਕਾਰਵਾਈਆਂ ਕੀਤੀਆਂ। ਕੁੱਲ 12,000 ਪ੍ਰੀਗਾਬਾਲਿਨ ਕੈਪਸੂਲ, 4,000 ਟੈਪੈਂਟਾਡੋਲ ਗੋਲੀਆਂ ਅਤੇ 1,000 ਪ੍ਰੀਗਾਬਾਲਿਨ ਕੈਪਸੂਲ ਬਰਾਮਦ ਕੀਤੇ ਗਏ। ਪਹਿਲੀ ਕਾਰਵਾਈ ਵਿੱਚ ਰੋਹੀ ਚੱਕ 14 ਕੇਐਸਪੀ ਤੋਂ ਪੁਲਿਸ ਨੇ ਮਨੀਸ਼ ਮੇਘਵਾਲ (21) ਨੂੰ 12,000 ਪਾਬੰਦੀਸ਼ੁਦਾ ਪ੍ਰੀਗਾਬਾਲਿਨ ਕੈਪਸੂਲ ਲੈ ਜਾਂਦੇ ਹੋਏ ਗ੍ਰਿਫ਼ਤਾਰ ਕੀਤਾ।
ਦੂਜੀ ਕਾਰਵਾਈ ਵਿੱਚ ਰਾਵਤਸਰ-ਹਨੂੰਮਾਨਗੜ੍ਹ ਸੜਕ 'ਤੇ ਸ਼ੇਰਗੜ੍ਹ ਪੁਲਿਸ ਚੌਕੀ ਨੇੜੇ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲੋਂ ਚਾਰ ਹਜ਼ਾਰ ਪਾਬੰਦੀਸ਼ੁਦਾ ਟੈਪੈਂਟਾਡੋਲ ਗੋਲੀਆਂ ਅਤੇ 1,000 ਪ੍ਰੀਗਾਬਾਲਿਨ ਕੈਪਸੂਲ ਬਰਾਮਦ ਕੀਤੇ ਗਏ। ਉਨ੍ਹਾਂ ਦੀ ਪਛਾਣ ਰਜਤਕੁਮਾਰ ਨਾਇਕ (21) ਅਤੇ ਪ੍ਰਦੀਪਕੁਮਾਰ ਉਰਫ਼ ਕਾਲੂ ਕੁੰਹਰ (28) ਵਜੋਂ ਹੋਈ ਹੈ।
ਦਿੱਲੀ ਦੰਗਿਆਂ ਤੇ ਜਾਮੀਆ ਹਿੰਸਾ ਦੀ ਨਹੀਂ ਹੋਵੇਗੀ SIT ਜਾਂਚ, ਦਿੱਲੀ ਹਾਈ ਕੋਰਟ ਨੇ ਖਾਰਜ ਕੀਤੀਆਂ ਪਟੀਸ਼ਨਾਂ
NEXT STORY