ਨਵੀਂ ਦਿੱਲੀ (ਵੈਬ ਡੈਸਕ): ਮਰਹੂਮ ਕੋਲਾ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਨਾਨਾਵਤੀ ਕਮਿਸ਼ਨ ਨੂੰ ਦੱਸਿਆ ਸੀ ਕਿ ਜਦੋਂ ਉਹਨਾਂ ਨੇ ਨਵੰਬਰ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਰੋਕਣ ਲਈ ਜ਼ਰੂਰੀ ਉਪਾਅ ਕਰਨ ਸਬੰਧੀ, ਗ੍ਰਹਿ ਮੰਤਰੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਤਤਕਾਲੀ ਗ੍ਰਹਿ ਮੰਤਰੀ ਪੀ.ਵੀ. ਨਰਸਿਮ੍ਹਾ ਰਾਓ ਨੇ ਕੁਝ ਨੇਤਾਵਾਂ ਨਾਲ ਗੱਲਬਾਤ ਕਰਨ ਤੋਂ ਟਾਲਾ ਵੱਟੀ ਰੱਖਿਆ ਸੀ। ਪਾਸਵਾਨ ਨੇ ਕਮਿਸ਼ਨ ਨੂੰ ਦੱਸਿਆ ਸੀ ਕਿ ਉਹ ਇੰਦਰਾ ਗਾਂਧੀ ਦੇ ਕਤਲ ਦੇ ਬਾਅਦ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਸਮੇਤ ਕੁਝ ਹੋਰ ਨੇਤਾਵਾਂ ਦੇ ਨਾਲ ਸਨ। ਚੌਧਰੀ ਚਰਨ ਸਿੰਘ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੁਰੀ ਠਾਕੁਰ ਅਤੇ ਸ਼ਰਦ ਯਾਦਵ ਰਾਜਧਾਨੀ ਦੀ ਗੰਭੀਰ ਸਥਿਤੀ ਬਾਰੇ ਰਾਸ਼ਟਰਪਤੀ ਜ਼ੈਲ ਸਿੰਘ ਨੂੰ ਜਾਣੂ ਕਰਵਾਉਣ ਲਈ 1 ਨਵੰਬਰ ਨੂੰ ਰਾਸ਼ਟਰਪਤੀ ਭਵਨ ਗਏ ਸਨ ਅਤੇ ਉਨ੍ਹਾਂ ਨੂੰ ਤੁਰੰਤ ਕਾਰਵਾਈ ਕਰਨ ਲਈ ਨਰਸਿਮ੍ਹਾ ਰਾਓ ਨਾਲ ਗੱਲ ਕਰਨ ਦੀ ਅਪੀਲ ਕੀਤੀ ਪਰ ਅੱਗਿਓਂ ਰਾਸ਼ਟਰਪਤੀ ਨੇ ਆਪਣੀ ਬੇਵਸੀ ਪ੍ਰਗਟ ਕੀਤੀ। ਪਾਸਵਾਨ ਨੇ ਕਿਹਾ ਕਿ ਜਦੋਂ ਸਾਡੀ ਕੋਸ਼ਿਸ਼ ਦੋ ਵਾਰ ਅਸਫ਼ਲ ਹੋਈ ਤਾਂ ਰਾਸ਼ਟਰਪਤੀ ਨੇ ਕਿਹਾ ਕਿ ਉਹ ਨਰਸਿਮ੍ਹਾ ਰਾਓ ਨਾਲ ਗੱਲਬਾਤ ਕਰਨਗੇ। ਪਾਸਵਾਨ ਨੇ ਅੱਗੇ ਕਿਹਾ ਕਿ ਉਸਨੇ ਖੁਦ ਦੋਵਾਂ ਮੌਕਿਆਂ 'ਤੇ ਰਾਓ ਨੂੰ ਟੈਲੀਫੋਨ ਕੀਤਾ ਸੀ, ਪਰ ਉਨ੍ਹਾਂ ਦੀ ਨਿੱਜੀ ਸੈਕਟਰੀ ਨੇ ਉਸ ਨੂੰ ਦੱਸਿਆ ਕਿ ਗ੍ਰਹਿ ਮੰਤਰੀ ਮੌਜੂਦ ਨਹੀਂ ਹਨ ਕਿਉਂਕਿ ਉਹ ਬੈਠਕਾਂ ਵਿੱਚ ਰੁੱਝੇ ਹੋਏ ਸਨ। ਦੰਗਿਆਂ ਅਤੇ ਪੁਲਿਸ ਦੀਆਂ ਕਥਿਤ ਤੌਰ 'ਤੇ ਸਰਗਰਮੀਆਂ ਦਾ ਵੇਰਵਾ ਦਿੰਦੇ ਹੋਏ ਪਾਸਵਾਨ ਨੇ ਕਿਹਾ ਕਿ ਇਕ ਭੀੜ ਨੇ ਉਸ ਦੇ ਸਰਕਾਰੀ ਨਿਵਾਸ 'ਤੇ 12, ਰਾਜੇਂਦਰ ਪ੍ਰਸ਼ਾਦ ਰੋਡ 'ਤੇ ਹਮਲਾ ਕੀਤਾ ਸੀ ਅਤੇ ਇਕ ਸਿੱਖ ਨੂੰ ਜ਼ਿੰਦਾ ਸਾੜ ਦਿੱਤਾ ਸੀ।
ਪਾਸਵਾਨ ਨੇ ਦੱਸਿਆ ਸੀ ਕਿ ਉਸ ਦੇ ਘਰ ਨੂੰ ਘੇਰਨ ਵਾਲੀ ਭੀੜ ਨੇ ਗੈਰੇਜ ਨੂੰ ਅੱਗ ਲਾ ਦਿੱਤੀ ਸੀ ਅਤੇ ਬਿਹਾਰ ਭਵਨ ਨਾਲ ਸਬੰਧਤ ਕਾਰ ਨੂੰ ਵੀ ਸਾੜ ਦਿੱਤਾ ਸੀ, ਜਿਸਦੀ ਵਰਤੋਂ ਕਰਪੂਰੀ ਠਾਕੁਰ ਕਰਿਆ ਕਰਦੇ ਸਨ। ਉਸਨੇ ਅੱਗੇ ਕਿਹਾ ਕਿ ਬਿਹਾਰ ਤੋਂ ਆਏ ਐੱਮ.ਐੱਲ.ਏ.ਸਾਹਿਬਾਨ, ਜੋ ਉਸਦੀ ਰਿਹਾਇਸ਼ ਤੇ ਸਨ, ਨੇ ਉਸਨੂੰ ਦੱਸਿਆ ਕਿ ਭੀੜ ਰਸੀਨਾ ਰੋਡ ਵਾਲੇ ਪਾਸਿਓਂ ਆਈ ਸੀ,ਜਿਥੇ ਯੂਥ ਕਾਂਗਰਸ ਦਾ ਦਫ਼ਤਰ ਸੀ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਸੱਕਤਰ ਮਹਿੰਦਰ ਨੇ ਦੱਸਿਆ ਸੀ, ਜੋ ਬਾਅਦ ਵਿਚ ਐੱਮ.ਐੱਲ.ਏ. ਬਣ ਗਿਆ ਸੀ, ਕਿ ਪੁਲਸ ਵੈਨ ਕਈ ਵਾਰ ਸੜਕ ਪਾਰ ਕਰ ਚੁੱਕੀ ਹੈ ਅਤੇ ਇਕ ਡਾਕਟਰ ਪੀ.ਐੱਸ.ਵਰਮਾ ਨੇ ਜਦੋਂ ਭੀੜ ਭੜਕ ਰਹੀ ਸੀ ਤਾਂ ਇਸਨੂੰ ਰੋਕਣ ਲਈ ਕਈ ਵਾਰ ਕੋਸ਼ਿਸ਼ ਕੀਤੀ ਸੀ।
ਪਾਸਵਾਨ ਨੇ ਕਿਹਾ ਕਿ ਮਹਿੰਦਰ ਨੇ ਉਸ ਨੂੰ ਇਹ ਵੀ ਦੱਸਿਆ ਸੀ ਕਿ ਉਸਨੇ ਭੀੜ ਵਿੱਚ ਸ਼ਾਮਲ ਬਹੁਤ ਸਾਰੇ ਲੋਕਾਂ ਨੂੰ ਪਛਾਣ ਲਿਆ ਸੀ। ਪਾਸਵਾਨ ਨੇ ਕਿਹਾ ਕਿ ਜਦੋਂ ਭੀੜ ਸਿੱਖ ਵਿਰੋਧੀ ਨਾਅਰੇ ਲਗਾ ਰਹੀ ਸੀ ਅਤੇ ਕੈਂਪਸ ਦੇ ਅੰਦਰ ਜਾ ਰਹੀ ਸੀ ਤਾਂ ਉਹ ਅੰਦਰ ਸੀ ਅਤੇ ਮਹਿੰਦਰ,ਡਾ. ਵਰਮਾ ਅਤੇ ਉਸ ਦੇ ਸੁਰੱਖਿਆ ਕਾਮੇ ਜੋਗਿੰਦਰ ਪ੍ਰਸ਼ਾਦ ਸਿੰਘ ਸਣੇ ਕੁਝ ਵਿਅਕਤੀ ਇਸ ਬੁਰੀ ਘਟਨਾ ਦੇ ਗਵਾਹ ਸਨ। ਪਾਸਵਾਨ ਨੇ ਕਿਹਾ ਕਿ ਉਸਦੇ ਸੁਰੱਖਿਆ ਗਾਰਡ ਨੇ ਭੀੜ ਨੂੰ ਖਿੰਡਾਉਣ ਲਈ ਹਵਾ ਵਿੱਚ ਫਾਇਰ ਕੀਤੇ ਪਰ ਉਹ ਸਫ਼ਲ ਨਹੀਂ ਹੋ ਸਕੇ ਕਿਉਂਕਿ ਭੀੜ ਬਹੁਤ ਸੀ। ਉਸਨੇ ਕਿਹਾ ਕਿ ਦੋ ਗੇਟਾਂ ਨੂੰ ਤੋੜਨ ਤੋਂ ਬਾਅਦ ਗੁੰਡੇ ਕਮਰਿਆਂ ਅੰਦਰ ਦਾਖਲ ਹੋ ਗਏ ਅਤੇ ਆਪਣੀ ਜਾਨ ਬਚਾਉਣ ਲਈ ਸਾਨੂੰ ਕੰਧ ਟੱਪਣੀ ਪਈ ਸੀ, ਜੋ ਪਿਛਲੇ ਪਾਸੇ ਨੌਕਰ ਦੇ ਕੁਆਰਟਰ ਨੇੜੇ ਸੀ।
ਪਾਸਵਾਨ ਨੇ ਕਿਹਾ, ਮੈਂ ਆਪਣੇ ਦੋ ਸਾਲ ਦੇ ਪੁੱਤਰ ਨੂੰ ਕੰਧ ਤੋਂ ਜ਼ਮੀਨ ‘ਤੇ ਹੇਠਾਂ ਕੱਪੜਾ ਫੜੀ ਕੁਝ ਵਿਅਕਤੀਆਂ ਵੱਲ ਸੁੱਟਿਆ ਅਤੇ ਇਕ ਬਜ਼ੁਰਗ ਕਪੂਰਜੀ ਨੇ ਥੱਲੇ ਉਤਰਨ ਲਈ ਪਾਈਪ ਦੀ ਵਰਤੋਂ ਕੀਤੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਪਾਸਵਾਨ ਅਨੁਸਾਰ ਬਾਹਰ ਨਿਕਲਣ ਵਾਲਾ ਆਖਰੀ ਵਿਅਕਤੀ ਸੀ। ਪਾਸਵਾਨ ਅਨੁਸਾਰ ਉਸ ਦੇ ਘਰ ਵਾਪਰੀ ਘਟਨਾ ਦੀ ਸ਼ਿਕਾਇਤ ਮਹਿੰਦਰ ਦੁਆਰਾ ਕੀਤੀ ਗਈ ਸੀ ਅਤੇ ਉਸਨੂੰ ਚਰਨ ਸਿੰਘ ਦੀ ਰਿਹਾਇਸ਼ ਤੋਂ ਆਉਣ ਤੋਂ ਬਾਅਦ ਇਸ ਬਾਰੇ ਪਤਾ ਲਗਾ ਸੀ।
ਰਾਮਵਿਲਾਸ ਪਾਸਵਾਨ ਦੇ ਦਿਹਾਂਤ ਤੋਂ ਬਾਅਦ ਪੀਊਸ਼ ਗੋਇਲ ਬਣੇ ਉਪਭੋਗਤਾ ਮਾਮਲਿਆਂ ਦੇ ਮੰਤਰੀ
NEXT STORY