ਜਲੰਧਰ (ਵੈੱਬ ਡੈਸਕ)–ਸੈਂਟਰਲ ਜੀ. ਐੱਸ. ਟੀ. ਕਮਿਸ਼ਨਰੇਟ ਨੇ ਕੂਲ ਰੋਡ ’ਤੇ ਸਥਿਤ ਅਗਰਵਾਲ ਵੈਸ਼ਨੋ ਢਾਬੇ ’ਤੇ ਛਾਪੇਮਾਰੀ ਕਰਦੇ ਹੋਏ 3 ਕਰੋੜ ਰੁਪਏ ਕੈਸ਼ ਬਰਾਮਦ ਕੀਤਾ। ਇਹ ਕੈਸ਼ ਉਕਤ ਢਾਬਾ ਮਾਲਕ ਦੇ ਘਰੋਂ ਬਰਾਮਦ ਹੋਇਆ ਹੈ। ਉਥੇ ਹੀ ਕਾਰਵਾਈ ਦੌਰਾਨ ਵਿਭਾਗੀ ਟੀਮ ਨੂੰ ਪ੍ਰਾਪਰਟੀ ਨਾਲ ਜੁੜੇ ਅਹਿਮ ਦਸਤਾਵੇਜ਼ ਮਿਲੇ ਹਨ। ਇਨ੍ਹਾਂ ਪ੍ਰਾਪਰਟੀਆਂ ਦੀ ਕੀਮਤ ਵੀ ਕਰੋੜਾਂ ਰੁਪਏ ਵਿਚ ਦੱਸੀ ਜਾ ਰਹੀ ਹੈ। ਵਿਭਾਗ ਵੱਲੋਂ ਉਕਤ ਦਸਤਾਵੇਜ਼ ਜ਼ਬਤ ਕਰ ਲਏ ਗਏ ਹਨ। ਟੈਕਸ ਦੀ ਅਦਾਇਗੀ ਵਿਚ ਗੜਬੜੀ ਨੂੰ ਲੈ ਕੇ ਸੀ. ਜੀ. ਐੱਸ. ਟੀ. ਕਮਿਸ਼ਨਰੇਟ ਨੇ ਮੰਗਲਵਾਰ ਸਵੇਰੇ 8 ਵਜੇ ਇਹ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ, ਜੋਕਿ 12 ਘੰਟੇ ਬਾਅਦ ਰਾਤ 8 ਵਜੇ ਤਕ ਜਾਰੀ ਰਿਹਾ। ਸਵੇਰੇ ਅੱਧੀ ਦਰਜਨ ਤੋਂ ਵੱਧ ਅਧਿਕਾਰੀਆਂ ਦੀ ਟੀਮ ਨੇ ਅਗਰਵਾਲ ਢਾਬੇ ’ਤੇ ਛਾਪੇਮਾਰੀ ਕੀਤੀ ਅਤੇ ਇਸ ਦੌਰਾਨ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਇਸੇ ਦੌਰਾਨ ਇਕ ਟੀਮ ਨੂੰ ਢਾਬਾ ਮਾਲਕ ਦੇ ਘਰ ਸਰਚ ਲਈ ਭੇਜਿਆ ਗਿਆ।
ਇਹ ਵੀ ਪੜ੍ਹੋ: DGP ਗੌਰਵ ਯਾਦਵ ਦੀ ਸਖ਼ਤੀ! 25 ਸੈਕਟਰਾਂ 'ਚ ਵੰਡੇ ਖੇਤਰ, ਅਚਾਨਕ ਵਧਾ 'ਤੀ ਸੁਰੱਖਿਆ
ਵਿਭਾਗੀ ਟੀਮ ਨੇ ਘਰ ਅਤੇ ਢਾਬੇ ਦੇ ਅੰਦਰ ਦਾਖ਼ਲ ਹੋਣ ਤੋਂ ਸਬੰਧਤ ਵਿਅਕਤੀਆਂ ਦੇ ਫੋਨ ਕਬਜ਼ੇ ਵਿਚ ਲੈ ਲਏ, ਉਥੇ ਹੀ ਕੰਪਿਊਟਰ ਆਦਿ ਸਮੇਤ ਹੋਰ ਦਸਤਾਵੇਜ਼ਾਂ ਨੂੰ ਚੈੱਕ ਕਰਨਾ ਸ਼ੁਰੂ ਕੀਤਾ। ਢਾਬੇ ’ਤੇ ਆਉਣ ਵਾਲੇ ਗਾਹਕਾਂ ਨੂੰ ਵੀ ਵਾਪਸ ਮੋੜੇ ਜਾ ਰਿਹਾ ਸੀ, ਜਦਕਿ ਅੰਦਰ ਮੌਜੂਦ ਮੁੱਖ ਕਰਮਚਾਰੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਢਾਬੇ ਤੋਂ ਕਈ ਫਾਈਲਾਂ ਵੀ ਵਿਭਾਗ ਨੇ ਆਪਣੇ ਕਬਜ਼ੇ ਵਿਚ ਲਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਬਿਲਿੰਗ ਸਮੇਤ ਹੋਰ ਟੈਕਸ ਚੋਰੀ ਦੇ ਬਦਲਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਵਿਭਾਗ ਦੇ ਹੱਥ ਲੱਗੇ ਕਈ ਦਸਤਾਵੇਜ਼ ਆਉਣ ਵਾਲੇ ਸਮੇਂ ਵਿਚ ਵੱਡੇ ਖੁਲਾਸੇ ਕਰ ਸਕਦੇ ਹਨ। ਉਥੇ ਹੀ ਇਸ ਸਬੰਧ ਵਿਚ ਅਗਰਵਾਲ ਢਾਬੇ ਦਾ ਪੱਖ ਜਾਣਨ ਲਈ ਵੱਖ-ਵੱਖ ਨੰਬਰਾਂ ’ਤੇ ਫੋਨ ਕੀਤਾ ਗਿਆ, ਇਨ੍ਹਾਂ ਵਿਚੋਂ ਕਈ ਨੰਬਰ ਬੰਦ ਸਨ, ਜਦਕਿ ਮੋਬਾਈਲ ਨੰਬਰ ਨਾਟ ਰੀਚੇਬਲ ਆ ਰਿਹਾ ਸੀ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਅਹਿਮ ਖ਼ਬਰ! 21 ਨਵੰਬਰ ਲਈ ਹੋਇਆ ਵੱਡਾ ਐਲਾਨ, NH ਤੇ ਰੇਲਵੇ ਟਰੈਕ...

ਦਸਤਾਵੇਜ਼ਾਂ ਦੇ ਨਾਲ ਫੋਨ ਵੀ ਕੀਤੇ ਗਏ ਜ਼ਬਤ
ਜਾਂਚ ਟੀਮ ਦੇ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਗਰਵਾਲ ਵੈਸ਼ਨੋ ਢਾਬੇ ’ਤੇ ਅੱਜ ਸਰਚ ਆਪ੍ਰੇਸ਼ਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਢਾਬੇ ’ਤੇ ਛਾਪੇਮਾਰੀ ਕੀਤੀ ਗਈ ਸੀ ਅਤੇ ਇਸ ਦੌਰਾਨ ਘਰ ਵਿਚ ਵੀ ਸਰਚ ਮੁਹਿੰਮ ਚਲਾਈ ਗਈ। ਉਕਤ ਢਾਬਾ ਮਾਲਕ ਦੇ ਘਰੋਂ ਲੱਗਭਗ 3 ਕਰੋੜ ਰੁਪਏ ਕੈਸ਼ ਬਰਾਮਦ ਹੋਇਆ ਹੈ। ਉਥੇ ਹੀ, ਪ੍ਰਾਪਰਟੀ ਦੇ ਕਈ ਦਸਤਾਵੇਜ਼ ਬਰਾਮਦ ਕੀਤੇ ਗਏ ਹਨ, ਜਿਸ ਦੀ ਕੀਮਤ ਕਰੋੜਾਂ ਰੁਪਏ ਵਿਚ ਹੋਵੇਗੀ। ਜਾਂਚ ਅਜੇ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਢਾਬੇ ਵਿਚੋਂ ਵੀ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਦੇ ਨਾਲ-ਨਾਲ 1-2 ਫੋਨ ਵੀ ਵਿਭਾਗ ਨੇ ਕਬਜ਼ੇ ਵਿਚ ਲਏ ਹਨ। ਸਵੇਰੇ ਉਕਤ ਫੋਨਾਂ ਦਾ ਡਾਟਾ ਚੈੱਕ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦਾ ਇਹ ਸ਼ਹਿਰ ਮੁਕੰਮਲ ਬੰਦ! ਚੱਪੇ-ਚੱਪੇ 'ਤੇ ਪੁਲਸ ਫੋਰਸ ਦੀ ਤਾਇਨਾਤੀ
ਲੰਮੇ ਅਰਸੇ ਤੋਂ ਨਜ਼ਰ ਰੱਖ ਰਿਹਾ ਸੀ ਜੀ. ਐੱਸ. ਟੀ. ਵਿਭਾਗ
ਦੱਸਿਆ ਜਾ ਰਿਹਾ ਹੈ ਕਿ ਟੈਕਸ ਵਿਚ ਧਾਂਦਲੀ ਨੂੰ ਲੈ ਕੇ ਜੀ. ਐੱਸ. ਟੀ. ਵਿਭਾਗ ਵੱਲੋਂ ਲੰਮੇ ਸਮੇਂ ਤੋਂ ਢਾਬੇ ਦੀ ਕਾਰਜਪ੍ਰਣਾਲੀ ’ਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਦੌਰਾਨ ਵਿਭਾਗ ਨੇ ਢਾਬਾ ਮਾਲਕ ਦੀ ਰਿਹਾਇਸ਼ ਸਮੇਤ ਹੋਰ ਜਾਣਕਾਰੀ ਜੁਟਾਈ ਅਤੇ ਸਰਚ ਦੌਰਾਨ ਵਿਭਾਗ ਦੇ ਹੱਥ ਵੱਡੀ ਸਫ਼ਲਤਾ ਲੱਗੀ।

ਪੂਰੇ ਮਾਮਲੇ ’ਤੇ ਜਲਦ ਹੋਵੇਗਾ ਖ਼ੁਲਾਸਾ : ਕਮਿਸ਼ਨਰ ਧਵਨ
ਸੀ. ਜੀ. ਐੱਸ. ਟੀ. ਕਮਿਸ਼ਨਰ ਕੁਮਾਰ ਗੌਰਵ ਧਵਨ ਵੱਲੋਂ ਜਾਂਚ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟੈਕਸ ਅਦਾਇਗੀ ਵਿਚ ਗੜਬੜੀ ਦੇ ਸ਼ੱਕ ਕਾਰਨ ਵਿਭਾਗ ਵੱਲੋਂ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਦਸਤਾਵੇਜ਼ਾਂ ਆਦਿ ਆਪਣੇ ਕਬਜ਼ੇ ਵਿਚ ਲੈ ਲਏ ਗਏ ਹਨ। ਇਸ ਬਾਰੇ ਜਲਦ ਹੀ ਪੂਰਾ ਖੁਲਾਸਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ 21 ਤਾਰੀਖ਼ ਤੱਕ Weather ਦੀ ਪੜ੍ਹੋ ਨਵੀਂ ਅਪਡੇਟ! ਮੀਂਹ ਨੂੰ ਲੈ ਕੇ ਦਿੱਤੇ ਇਹ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਹੱਦ ਨੇੜੇ ਤਲਾਸ਼ੀ ਮੁਹਿੰਮ ਦੌਰਾਨ 2.72 ਕਰੋੜ ਦੀ ਹੈਰੋਇਨ ਬਰਾਮਦ
NEXT STORY