ਵੈੱਬ ਡੈਸਕ : ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੰਮ ਕਰਨ ਵਾਲੇ ਲੋਕ ਕਲਾਕਾਰ ਪਾਲ ਸਿੰਘ ਸਮਾਓਂ ਦੇ ਘਰ ਵਿਚ ਇਸ ਸਮੇਂ ਖ਼ੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਲੋਕ ਕਲਾਕਾਰ ਪਾਲ ਸਿੰਘ ਸਮਾਓਂ ਪਿਓ ਬਣ ਗਏ ਹਨ ਅਤੇ ਉਨ੍ਹਾਂ ਦੇ ਘਰ ਇਕ ਨੰਨੀ ਬੱਚੀ ਨੇ ਜਨਮ ਲਿਆ ਹੈ। ਬੱਚੀ ਦੇ ਜਨਮ ਹੋਣ ਦੀ ਖ਼ੁਸ਼ੀ ਪਾਲ ਸਿੰਘ ਸਮਾਓਂ ਵਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ।
ਪੜ੍ਹੋ ਇਹ ਵੀ : Petrol-Diesel ਦੀਆਂ ਨਵੀਆਂ ਕੀਮਤਾਂ ਜਾਰੀ, ਚੈੱਕ ਕਰੋ ਆਪਣੇ ਸ਼ਹਿਰ ਦੇ ਰੇਟ

ਦੱਸ ਦੇਈਏ ਕਿ ਪਾਲ ਸਿੰਘ ਸਮਾਓਂ ਨੇ ਆਪਣੀ ਫੇਸਬੁੱਕ 'ਤੇ ਬੱਚੀ ਹੋਣ ਦੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਵਾਹਿਗੁਰੂ ਜੀ ਦਾ ਕੋਟਿ ਕੋਟਿ ਸ਼ੁਕਰਾਨਾ, ਅੱਜ ਸਾਡੇ ਘਰ ਧੀ ਨੇ ਜਨਮ ਲਿਆ...ਅੱਜ ਸਾਡਾ ਵਿਹੜਾ ਰੌਣਕਾਂ ਨਾਲ ਭਰ ਗਿਆ ਹੈ, ਵਾਹਿਗੁਰੂ ਜੀ ਨੇ ਦਿਲ ਦੀ ਰੀਝ ਪੂਰੀ ਕੀਤੀ ਹੈ।'
ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ


ਵੱਡੀ ਖ਼ਬਰ: ਚੰਡੀਗੜ੍ਹ ’ਚ ਅੱਜ ਪਹੁੰਚਣਗੇ 10000 ਕਿਸਾਨ, 3000 ਪੁਲਸ ਮੁਲਾਜ਼ਮ ਤਾਇਨਾਤ, ਜਾਣੋ ਕਿਉਂ
NEXT STORY