ਨਵੀਂ ਦਿੱਲੀ— ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਸ਼ੁੱਕਰਵਾਰ ਯਾਨੀ ਕਿ 25 ਜੂਨ ਨੂੰ ਸੋਸ਼ਲ ਮੀਡੀਆ ਜ਼ਰੀਏ ਵਿਦਿਆਰਥੀਆਂ ਨਾਲ ਰੂ-ਬ-ਰੂ ਹੋਣਗੇ। ਸਿੱਖਿਆ ਮੰਤਰੀ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਦੇ ਸਬੰਧ ਵਿਚ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਦੱਸਣਯੋਗ ਹੈ ਕਿ ਕੋਵਿਡ-19 ਕਾਰਨ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ ਰੱਦ ਕਰ ਦਿੱਤੀ ਗਈ ਸੀ। ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ’ਚ ਕੋਵਿਡ ਤੋਂ ਬਾਅਦ ਪੈਦਾ ਹੋਈਆਂ ਸਮੱਸਿਆਵਾਂ ਦਾ ਇਲਾਜ ਕਰਵਾ ਰਹ ਨਿਸ਼ੰਕ ਨੇ ਕਿਹਾ ਕਿ ਵਿਦਿਆਰਥੀ ਉਨ੍ਹਾਂ ਨੂੰ ਆਪਣੇ ਸਵਾਲ ਅਤੇ ਖ਼ਦਸ਼ਿਆਂ ਨਾਲ ਸਬੰਧਤ ਸੰਦੇਸ਼ ਭੇਜ ਰਹੇ ਹਨ।
ਇਹ ਵੀ ਪੜ੍ਹੋ : 30:30:40 ਦੇੇ ਫਾਰਮੂਲੇ ਨਾਲ ਤਿਆਰ ਹੋਵੇਗਾ CBSE 12ਵੀਂ ਜਮਾਤ ਦਾ ਨਤੀਜਾ, ਜਾਣੋ ਕੀ ਹੈ ਇਹ ਫਾਰਮੂਲਾ
ਸਿੱਖਿਆ ਮੰਤਰੀ ਨੇ ਆਪਣੇ ਟਵੀਟ ਵਿਚ ਕਿਹਾ ਕਿ ਮੈਨੂੰ ਤੁਹਾਡੇ ਢੇਰ ਸਾਰੇ ਸੰਦੇਸ਼ ਅਤੇ ਸੂਚਨਾਵਾਂ ਲਗਾਤਾਰ ਮਿਲ ਰਹੀਆਂ ਹਨ। ਨਾਲ ਹੀ ਤੁਸੀਂ ਮੇਰੀ ਸਿਹਤ ਪ੍ਰਤੀ ਵੀ ਚਿੰਤਾ ਜ਼ਾਹਰ ਕੀਤੀ ਹੈ। ਇਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਹੁਣ ਸਿਹਤਮੰਦ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਕਿ ਹਸਪਤਾਲ ਵਿਚ ਇਲਾਜ ਕਾਰਨ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਪਾ ਰਿਹਾ ਸੀ। ਸਿੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਤੁਹਾਡੇ ਮਨ ’ਚ ਸੀ. ਬੀ. ਐੱਸ. ਈ. ਪ੍ਰੀਖਿਆਵਾਂ ਨਾਲ ਜੁੜੇ ਕੋਈ ਹੋਰ ਸਵਾਲ ਹੋਣ ਤਾਂ ਤੁਸੀਂ ਮੈਨੂੰ ਟਵਿੱਟਰ, ਫੇਸਬੁੱਕ ਜਾਂ ਮੇਲ ਜ਼ਰੀਏ ਵੀ ਭੇਜ ਸਕਦੇ ਹੋ। ਨਿਸ਼ੰਕ ਨੇ ਕਿਹਾ ਕਿ ਸੀ. ਬੀ. ਐੱਸ. ਈ. ਪ੍ਰੀਖਿਆਵਾਂ ਨੂੰ ਲੈ ਕੇ ਜੋ ਵੀ ਖ਼ਦਸ਼ੇ ਹਨ, ਉਨ੍ਹਾਂ ਦੇ ਸੰਦਰਭ ਵਿਚ ਮੈਂ 25 ਜੂਨ 2021 ਨੂੰ ਸ਼ਾਮ 4 ਵਜੇ ਤੁਹਾਨੂੰ ਸੋਸ਼ਲ ਮੀਡੀਆ ਜ਼ਰੀਏ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ CBSE ਦੀ ਮੁਲਾਂਕਣ ਵਿਧੀ ਨੂੰ ਦਿੱਤੀ ਮਨਜ਼ੂਰੀ, 31 ਜੁਲਾਈ ਨੂੰ ਐਲਾਨੇ ਜਾਣਗੇ ਨਤੀਜੇ
ਦੱਸਣਯੋਗ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਸੀ. ਬੀ. ਐੱਸ. ਈ. ਨੇ 10ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਸੀ। ਬੋਰਡ ਨੇ ਪ੍ਰੀਖਿਆ ਨਤੀਜਿਆਂ ਦੇ ਸਬੰਧ ’ਚ ਇਨ੍ਹਾਂ ਦੋਹਾਂ ਜਮਾਤਾਂ ਲਈ ਬਦਲਵੇਂ ਮੁਲਾਂਕਣ ਨੀਤੀ ਦਾ ਐਲਾਨ ਕੀਤਾ ਹੈ। ਸਕੂਲਾਂ ਤੋਂ 10ਵੀਂ ਜਮਾਤ ਦੇ ਅੰਕ 30 ਜੂਨ ਤੱਕ ਜਮ੍ਹਾਂ ਕਰਨ ਨੂੰ ਕਿਹਾ ਗਿਆ ਹੈ, ਜਦਕਿ 12ਵੀਂ ਜਮਾਤ ਲਈ ਸਕੂਲਾਂ ਨੂੰ 15 ਜੁਲਾਈ ਦੀ ਸਮੇਂ ਸੀਮਾ ਦਿੱਤੀ ਗਈ ਹੈ। ਸੀ. ਬੀ. ਐੱਸ. ਈ. 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦੇ ਆਧਾਰ ’ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਅੰਕ ਮੁਲਾਂਕਣ 30:30:40 ਦੇ ਫਾਰਮੂਲੇ ’ਤੇ ਕੰਮ ਕਰ ਰਿਹਾ ਹੈ।
ਕੇਂਦਰ ਸਰਕਾਰ ਹਿਮਾਚਲ 'ਚ 19 ਸੁਰੰਗਾਂ ਦਾ ਕਰੇਗਾ ਨਿਰਮਾਣ : ਨਿਤਿਨ ਗਡਕਰੀ
NEXT STORY