ਦਰਭੰਗਾ- ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਨਗਰ ਥਾਣਾ ਖੇਤਰ 'ਚ ਰਾਮ ਨੌਮੀ ਪ੍ਰਸ਼ਾਦ ਨੂੰ ਲੈ ਕੇ 2 ਧਿਰਾਂ ਵਿਚਕਾਰ ਹੋਏ ਝਗੜੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਲਾਲਬਾਗ ਮੁਹੱਲਾ 'ਚ ਸੋਮਵਾਰ ਰਾਤ ਨੂੰ ਰਾਮ ਨੌਮੀ ਪ੍ਰਸ਼ਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਈ ਖੂਨੀ ਝੜਪ 'ਚ ਇਕ ਨੌਜਵਾਨ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਜਦੋਂ ਕਿ 2 ਹੋਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰ ਮੰਡਲ ਦੇ ਪੁੱਤਰ ਅਭਿਸ਼ੇਕ ਮੰਡਲ ਨੂੰ ਗੰਭੀਰ ਹਾਲਤ 'ਚ ਦਰਭੰਗਾ ਮੈਡੀਕਲ ਕਾਲਜ ਹਸਪਤਾਲ (ਡੀਐੱਮਸੀਐੱਚ) 'ਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਦੀ ਮੌਤ ਹੋ ਗਈ, ਜਦੋਂ ਕਿ ਅਰੁਣ ਪ੍ਰਸ਼ਾਦ ਦੇ ਪੁੱਤਰ ਦੀਪੂ ਕੁਮਾਰ ਅਤੇ ਲਾਲੀ ਮੰਡਲ ਦੇ ਪੁੱਤਰ ਕਰਨ ਕੁਮਾਰ ਦਾ ਇਲਾਜ ਚੱਲ ਰਿਹਾ ਹੈ।
ਅਭਿਸ਼ੇਕ ਦੇ ਪਿਤਾ ਅਮਰ ਮੰਡਲ ਨੇ ਦੱਸਿਆ ਕਿ ਲਾਲਬਾਗ ਡਾਕਘਰ ਦੇ ਨੇੜੇ ਚੇਤ ਦੇ ਨਰਾਤੇ 'ਤੇ ਇਕ ਵਿਸ਼ਾਲ ਪੂਜਾ ਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਉਨ੍ਹਾਂ ਦਾ ਪੁੱਤਰ ਐਤਵਾਰ ਨੂੰ ਰਾਮਨੌਮੀ ਵਾਲੇ ਦਿਨ ਪ੍ਰਸ਼ਾਦ ਲੈਣ ਗਿਆ ਸੀ, ਜਿੱਥੇ ਵਿਵਾਦ ਹੋਇਆ ਸੀ। ਇਸ ਸਬੰਧੀ ਸੋਮਵਾਰ ਰਾਤ ਨੂੰ ਬਬਲੂ ਮੰਡਲ ਸਮੇਤ 6 ਲੋਕਾਂ ਨੇ ਉਸ ਦੇ ਪੁੱਤਰ ਅਤੇ ਦੋਸਤਾਂ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ, ਜਿਸ 'ਚ ਅਭਿਸ਼ੇਕ, ਦੀਪੂ ਅਤੇ ਕਰਨ ਜ਼ਖਮੀ ਹੋ ਗਏ। ਤਿੰਨਾਂ ਨੂੰ ਇਲਾਜ ਲਈ ਡੀਐੱਮਸੀਐੱਚ 'ਚ ਦਾਖਲ ਕਰਵਾਇਆ ਗਿਆ। ਜਿੱਥੇ ਅਭਿਸ਼ੇਕ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਉਸ ਦੇ ਦੋ ਹੋਰ ਸਾਥੀ ਹਸਪਤਾਲ 'ਚ ਇਲਾਜ ਅਧੀਨ ਹਨ। ਸਦਰ ਸਬ-ਡਿਵੀਜ਼ਨਲ ਪੁਲਸ ਅਧਿਕਾਰੀ ਅਮਿਤ ਕੁਮਾਰ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
I love you, ਚੋਰ ਨੇ ਪੁਲਸ ਨੂੰ ਲਿਖਿਆ ਲਵ ਲੈਟਰ ਪੜ੍ਹ ਪਿੰਡ ਵਾਲਿਆਂ ਨੇ ਚੁੱਕ ਲਈਆਂ ਡਾਂਗਾਂ
NEXT STORY