ਤਹਿਰਾਨ (ਏਪੀ)- ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੱਖਣ-ਪੱਛਮ ਸਥਿਤ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਰਿਫਾਇਨਰੀ ਵਿੱਚ ਅੱਗ ਲੱਗ ਗਈ। ਇਸ ਘਟਨਾ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ. ਸਰਕਾਰੀ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਸਰਕਾਰੀ ਮਾਲਕੀ ਵਾਲੇ ਈਰਾਨੀ ਅਖਬਾਰ ਅਨੁਸਾਰ ਅਬਾਦਾਨ ਰਿਫਾਇਨਰੀ ਵਿੱਚ ਇੱਕ ਮੁਰੰਮਤ ਅਧੀਨ ਯੂਨਿਟ ਵਿੱਚ ਲੀਕ ਹੋਣ ਵਾਲੇ ਪੰਪ ਕਾਰਨ ਸ਼ਨੀਵਾਰ ਨੂੰ ਅੱਗ ਲੱਗ ਗਈ, ਜਿਸ ਵਿੱਚ ਇੱਕ ਕਰਮਚਾਰੀ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਫਾਇਰਫਾਈਟਰਾਂ ਨੇ ਦੋ ਘੰਟਿਆਂ ਵਿੱਚ ਅੱਗ ਬੁਝਾ ਦਿੱਤੀ ਅਤੇ ਕੰਮ ਪ੍ਰਭਾਵਿਤ ਨਹੀਂ ਹੋਇਆ। ਮੀਡੀਆ ਆਊਟਲੈਟਾਂ ਨੇ ਦੱਸਿਆ ਕਿ ਈਰਾਨ ਦੇ ਡਿਪਟੀ ਸੰਸਦ ਸਪੀਕਰ, ਅਲੀ ਨਿਕਜ਼ਾਦ ਨੇ ਪੁਸ਼ਟੀ ਕੀਤੀ ਹੈ ਕਿ ਕੁਝ ਕਰਮਚਾਰੀ ਵੀ ਜ਼ਖਮੀ ਹੋਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਸੈਲਾਨੀਆਂ ਨਾਲ ਭਰੀ ਕਿਸ਼ਤੀ ਪਲਟੀ, ਹੁਣ ਤੱਕ 37 ਮੌਤਾਂ ਦੀ ਪੁਸ਼ਟੀ
ਰਾਜਧਾਨੀ ਤਹਿਰਾਨ ਤੋਂ ਲਗਭਗ 670 ਕਿਲੋਮੀਟਰ ਦੂਰ ਅਬਾਦਾਨ ਤੇਲ ਰਿਫਾਇਨਰੀ ਨੇ 1912 ਵਿੱਚ ਆਪਣਾ ਕੰਮ ਸ਼ੁਰੂ ਕੀਤਾ ਸੀ। ਇਹ ਇਸਲਾਮੀ ਗਣਰਾਜ ਵਿੱਚ ਸਭ ਤੋਂ ਵੱਡੀ ਹੈ, ਜੋ ਰੋਜ਼ਾਨਾ 5,200,000 ਬੈਰਲ ਤੋਂ ਵੱਧ ਰਿਫਾਇਨ ਕੀਤੇ ਤੇਲ ਨਾਲ ਦੇਸ਼ ਦੇ ਲਗਭਗ 25 ਪ੍ਰਤੀਸ਼ਤ ਬਾਲਣ ਦਾ ਉਤਪਾਦਨ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮਰੀਕੀ ਸੂਬੇ 'ਚ ਆਇਆ ਹੜ੍ਹ, ਤਿੰਨ ਲੋਕ ਅਜੇ ਵੀ ਲਾਪਤਾ
NEXT STORY