ਨਵੀਂ ਦਿੱਲੀ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਮਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਜਯਾ ਪ੍ਰਦਾ ਵਿਰੁੱਧ ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਦੀ 'ਅੰਡਰਵੀਅਰ' ਵਾਲੀ ਟਿੱਪਣੀ 'ਤੇ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਦੀ ਚੁੱਪੀ 'ਤੇ ਸਵਾਲ ਚੁੱਕੇ ਹਨ। ਸੁਸ਼ਮਾ ਨੇ ਕਿਹਾ ਕਿ ਮੁਲਾਇਮ ਮਹਾਭਾਰਤ 'ਚ ਦ੍ਰੋਪਦੀ ਦੇ ਚੀਰਹਰਣ ਸਮੇਂ 'ਭਿਸ਼ਮ ਪਿਤਾਮਹ' ਦੀ ਤਰ੍ਹਾਂ ਚੁੱਪ ਨਾ ਰਹਿਣ। ਭਾਜਪਾ ਦੀ ਸੀਨੀਅਰ ਨੇਤਾ ਨੇ ਸਪਾ ਨੇਤਾ ਖਾਨ ਦੀ ਇਕ ਰੈਲੀ 'ਚ ਜਯਾ ਪ੍ਰਦਾ ਦਾ ਨਾਂ ਲਏ ਬਿਨਾਂ ਕੀਤੀ ਗਈ ਉਸ ਟਿੱਪਣੀ ਤੋਂ ਬਾਅਦ ਆਇਆ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਉਨ੍ਹਾਂ ਨੂੰ ਸਮਝਣ 'ਚ 17 ਸਾਲ ਦਾ ਸਮਾਂ ਲੱਗ ਗਿਆ ਪਰ ਉਹ 17 ਦਿਨਾਂ 'ਚ ਇਹ ਜਾਣ ਗਏ ਕਿ ਉਹ 'ਖਾਕੀ ਅੰਡਰਵੀਅਰ' ਪਾਉਂਦੀ ਹੈ।
ਖਾਨ ਦੀ ਟਿੱਪਣੀ ਦਾ ਵੀਡੀਓ ਟੈਗ ਕਰਦੇ ਹੋਏ ਸਵਰਾਜ ਨੇ ਮਹਾਭਾਰਤ ਦੇ ਇਕ ਪ੍ਰਸੰਗ ਦੇ ਸੰਦਰਭ 'ਚ ਟਵੀਟ ਕਰ ਕੇ ਕਿਹਾ,''ਮੁਲਾਇਮ ਭਾਈ- ਤੁਸੀਂ ਪਿਤਾਮਹ ਹੋ ਸਮਾਜਵਾਦੀ ਪਾਰਟੀ ਦੇ। ਤੁਹਾਡੇ ਸਾਹਮਣੇ ਰਾਮਪੁਰ 'ਚ ਦ੍ਰੋਪਦੀ ਦਾ ਚੀਰਹਰਣ ਹੋ ਰਿਹਾ ਹੈ। ਤੁਸੀਂ ਭਿਸ਼ਮ ਦੀ ਤਰ੍ਹਾਂ ਮੌਨ ਸਾਧਨ ਦੀ ਗਲਤੀ ਨਾ ਕਰੋ।'' ਸਵਰਾਜ ਨੇ ਸਮਾਜਵਾਦੀ ਪਾਰਟੀ ਦੇ ਚੇਅਰਮੈਨ ਨੂੰ ਵੀ ਟੈਗ ਕੀਤਾ, ਜੋ ਕਥਿਤ ਤੌਰ 'ਤੇ ਰੈਲੀ 'ਚ ਮੌਜੂਦ ਸਨ, ਜਦੋਂ ਖਾਨ ਨੇ ਇਹ ਵਿਵਾਦਪੂਰਨ ਟਿੱਪਣੀ ਕੀਤੀ। ਇਸ ਤੋਂ ਇਲਾਵਾ ਸਵਰਾਜ ਨੇ ਡਿੰਪਲ ਯਾਦਵ ਅਤੇ ਅਦਾਕਾਰਾ ਜਯਾ ਬੱਚਨ ਨੂੰ ਵੀ ਆਪਣੇ ਟਵੀਟ 'ਚ ਟੈਗ ਕੀਤਾ, ਜੋ ਸਪਾ ਨੇਤਾ ਹਨ।
ਭਾਜਪਾ ਨੇ ਜਾਰੀ ਕੀਤੀ 7 ਉਮੀਦਵਾਰਾਂ ਦੀ ਇਕ ਹੋਰ ਸੂਚੀ, ਗੋਰਖਪੁਰ ਤੋਂ ਲੜਨਗੇ ਰਵੀ ਕਿਸ਼ਨ
NEXT STORY