ਨੈਸ਼ਨਲ ਡੈਸਕ- ਰਾਜਸਥਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਅਜਮੇਰ ਵਿਖੇ ਰਾਮਸੇਤੂ ਬ੍ਰਿਜ 'ਤੇ ਸੜਕ ਦਾ ਇਕ ਹਿੱਸਾ ਜ਼ਮੀਨ 'ਚ ਧਸ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਨਿਗਮ ਤੇ ਟ੍ਰੈਫਿਕ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਟੀਮਾਂ ਨੇ ਆ ਕੇ ਸੜਕ ਵਿਚਾਲੇ ਪਏ ਟੋਏ ਨੂੰ ਮਿੱਟੀ ਦੇ ਬੋਰਿਆਂ ਨਾਲ ਢੱਕ ਦਿੱਤਾ ਹੈ।
ਰਾਮਸੇਤੂ 'ਤੇ ਸੜਕ ਦੇ ਹੇਠਾਂ ਧਸ ਜਾਣ ਦੇ ਮਾਮਲੇ 'ਚ ਵਿਧਾਨਸਭਾ ਸਪੀਕਰ ਵਾਸੂਦੇਵ ਦੇਵਨਾਨੀ ਨੇ ਜਾਂਚ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਜ਼ਿਲ੍ਹ ਕੁਲੈਕਟਰ ਲੋਕ ਬੰਧੂ ਨਾਲ ਇਸ ਮਾਮਲੇ 'ਚ ਗੱਲਬਾਤ ਕਰ ਕੇ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਜਾਂਚ ਕਮੇਟੀ ਬਣਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਮੇਟੀ ਨੂੰ ਮਾਮਲੇ ਦੀ ਜਾਂਚ ਕਰ ਕੇ ਇਸ ਦੀ ਰਿਪੋਰਟ ਦਾਖ਼ਲ ਕਰਵਾਉਣ ਦੇ ਵੀ ਹੁਕਮ ਸੁਣਾਏ ਹਨ।
ਇਹ ਵੀ ਪੜ੍ਹੋ- ਦਿੱਲੀ ਤੋਂ ਅਮਰੀਕਾ ਜਾਂਦਾ ਜਹਾਜ਼ ਆਸਟ੍ਰੀਆ 'ਚ ਉਤਰਿਆ, ਮੁੜ ਨਹੀਂ ਭਰ ਸਕਿਆ ਉਡਾਣ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੌਜਵਾਨਾਂ ਨੂੰ ਵੱਡਾ ਝਟਕਾ ! 8,653 ਅਸਾਮੀਆਂ ਲਈ ਭਰਤੀ ਰੱਦ, ਇਹ ਕਾਰਨ ਆਇਆ ਸਾਹਮਣੇ
NEXT STORY