ਰਾਂਚੀ- ਪੈਗੰਬਰ ਮੁਹੰਮਦ ਖਿਲਾਫ਼ ਵਿਵਾਦਪੂਰਨ ਟਿੱਪਣੀ ਤੋਂ ਬਾਅਦ ਭਾਜਪਾ ’ਚੋਂ ਕੱਢੀ ਗਈ ਨੇਤਾ ਨੂਪੁਰ ਖ਼ਿਲਾਫ਼ ਸ਼ੁੱਕਰਵਾਰ ਨੂੰ ਦੇਸ਼ ਦੇ ਕਈ ਸ਼ਹਿਰਾਂ ’ਚ ਹਿੰਸਾ ਭੜਕ ਗਈ। ਜਿਸ ਤਹਿਤ ਅੱਗਜ਼ਨੀ, ਫਾਇਰਿੰਗ ਅਤੇ ਪ੍ਰਦਰਸ਼ਨ ਹੋਏ। ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਮਗਰੋਂ ਲੋਕ ਸੜਕਾਂ ’ਤੇ ਉਤਰ ਆਏ। ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਸ਼ੁੱਕਰਵਾਰ ਨੂੰ ਜੰਮੇ ਦੀ ਨਮਾਜ਼ ਤੋਂ ਬਾਅਦ ਭੜਕੀ ਹਿੰਸਾ ਅਤੇ ਪ੍ਰਦਰਸ਼ਨਕਾਰੀਆਂ ਨੂੰ ਕੰਟੋਰਲ ਕਰਨ ਲਈ ਪੁਲਸ ਵਲੋਂ ਕੀਤੀ ਗਈ ਕਾਰਵਾਈ ’ਚ ਜ਼ਖਮੀ ਦੋ ਦਰਜਨ ਲੋਕਾਂ ’ਚੋਂ ਦੇਰ ਰਾਤ 2 ਦੀ ਮੌਤ ਹੋ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।ਅਧਿਕਾਰੀ ਨੇ ਦੱਸਿਆ ਕਿ ਹਿੰਸਾ ’ਚ 2 ਦੀ ਮੌਤ ਦੀ ਖ਼ਬਰ ਨਾਲ ਪੂਰੇ ਸ਼ਹਿਰ ’ਚ ਤਣਾਅ ਪੈਦਾ ਹੋ ਗਿਆ, ਜਿਸ ਦੇ ਮੱਦੇਨਜ਼ਰ ਰਾਂਚੀ ਦੇ 12 ਥਾਣਾ ਖੇਤਰਾਂ ’ਚ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਅਤੇ ਪੂਰੇ ਰਾਂਚੀ ਜ਼ਿਲ੍ਹੇ ’ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।
ਝਾਰਖੰਡ ਪੁਲਸ ਦੇ ਬੁਲਾਰੇ ਅਤੇ ਇੰਸਪੈਕਟਰ ਜਨਰਲ ਏ.ਵੀ.ਹੋਮਕਰ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਹਿੰਸਾ ਅਤੇ ਇਸ ਨੂੰ ਕਾਬੂ ਕਰਨ ਲਈ ਪੁਲਿਸ ਦੀ ਕਾਰਵਾਈ ਵਿੱਚ ਜ਼ਖਮੀ ਹੋਏ ਦੋ ਲੋਕਾਂ ਦੀ ਦੇਰ ਰਾਤ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਅਤੇ ਅੰਤਿਮ ਸੰਸਕਾਰ ਕਰਵਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਹੋਮਕਰ ਮੁਤਾਬਕ ਸ਼ੁੱਕਰਵਾਰ ਰਾਤ ਤੋਂ ਰਾਜਧਾਨੀ ’ਚ ਸਥਿਤੀ ਪੂਰੀ ਤਰ੍ਹਾਂ ਕੰਟੋਰਲ ’ਚ ਅਤੇ ਸ਼ਾਂਤੀਪੂਰਨ ਹੈ। ਹਾਲਾਂਕਿ ਸਾਵਧਾਨੀ ਦੇ ਤੌਰ 'ਤੇ ਸ਼ਹਿਰ ਦੇ 12 ਥਾਣਾ ਖੇਤਰਾਂ ’ਚ ਧਾਰਾ-144 ਲਗਾ ਕੇ ਮਨਾਹੀ ਦੇ ਹੁਕਮ ਲਾਗੂ ਕੀਤੇ ਜਾ ਰਹੇ ਹਨ, ਤਾਂ ਜੋ ਹਿੰਸਾ ਅਤੇ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਰਾਂਚੀ ਦੇ ਹਿੰਸਾ ਪ੍ਰਭਾਵਿਤ ਮੇਨ ਰੋਡ ਇਲਾਕੇ 'ਚ ਰੈਪਿਡ ਐਕਸ਼ਨ ਫੋਰਸ (ਆਰ.ਏ.ਐੱਫ.) ਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਦਕਿ ਆਲੇ-ਦੁਆਲੇ ਦੇ ਸੰਵੇਦਨਸ਼ੀਲ ਖੇਤਰਾਂ 'ਚ ਸ਼ਾਂਤੀ ਵਿਵਸਥਾ ਬਣਾਈ ਰੱਖਣ ਲਈ ਲਗਭਗ 3000 ਸੁਰੱਖਿਆ ਕਰਮਚਾਰੀ ਭੇਜੇ ਗਏ ਹਨ।
ਹੋਮਕਰ ਨੇ ਕਿਹਾ ਕਿ ਸ਼ੁੱਕਰਵਾਰ ਦੀ ਹਿੰਸਾ 'ਚ 11 ਪੁਲਸ ਕਰਮਚਾਰੀਆਂ ਸਮੇਤ ਦੋ ਦਰਜਨ ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ 'ਚੋਂ ਕੁਝ ਨੂੰ ਗੋਲੀ ਵੀ ਲੱਗੀ ਸੀ। ਗੋਲੀ ਲੱਗਣ ਨਾਲ ਜ਼ਖਮੀ ਹੋਏ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ, ਜਿਨ੍ਹਾਂ ਵਿਚ ਹਿੰਦਪੀਰੀ ਇਲਾਕੇ ਦੇ ਝੀਲ ਰੋਡ ਦਾ ਰਹਿਣ ਵਾਲਾ 22 ਸਾਲਾ ਮੁਦੱਸਰ ਉਰਫ਼ ਕੈਫੀ ਅਤੇ ਲੋਅਰ ਬਾਜ਼ਾਰ ਤਰਬਾਲਾ ਰੋਡ ਦਾ ਰਹਿਣ ਵਾਲਾ 24 ਸਾਲਾ ਸਾਹਿਲ ਸ਼ਾਮਲ ਹਨ। ਰਾਂਚੀ ਦੇ ਡਿਪਟੀ ਕਮਿਸ਼ਨਰ ਛਵੀ ਰੰਜਨ ਨੇ ਪੀਟੀਆਈ ਨੂੰ ਦੱਸਿਆ ਕਿ ਸ਼ਹਿਰ ਦੇ ਸਾਰੇ 12 ਥਾਣਾ ਖੇਤਰਾਂ ਵਿਚ ਪਾਬੰਦੀ ਦੇ ਹੁਕਮ ਵਧਾ ਦਿੱਤੇ ਗਏ ਹਨ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਜ਼ਰੂਰੀ ਨਾ ਹੋਵੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਅਮਨ-ਸ਼ਾਂਤੀ ਬਣਾਈ ਰੱਖਣ।
ਜਨਮ ਤੋਂ ਬਾਅਦ ਗਲਤੀ ਨਾਲ ਬੱਚੇ ਬਦਲੇ, ਅਦਾਲਤ ਨੇ 3 ਸਾਲ ਬਾਅਦ ਮਾਂ ਨਾਲ ਕਰਵਾਇਆ ਮਿਲਾਪ
NEXT STORY