ਹਾਪੁੜ (ਯੂਪੀ)(ਪੀਟੀਆਈ) : ਪੁਲਸ ਨੇ ਦੱਸਿਆ ਕਿ ਕੁਝ ਪਿੰਡ ਵਾਸੀਆਂ ਦੁਆਰਾ ਕੁੱਟੇ ਗਏ 22 ਸਾਲਾ ਬਲਾਤਕਾਰ ਦੇ ਦੋਸ਼ੀ ਦੀ ਵੀਰਵਾਰ ਨੂੰ ਇੱਥੇ ਇੱਕ ਹਸਪਤਾਲ 'ਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ। ਸ਼ਰਵਣ 'ਤੇ ਗੜ੍ਹਮੁਕਤੇਸ਼ਵਰ ਖੇਤਰ ਵਿੱਚ ਇੱਕ 10 ਸਾਲਾ ਦਲਿਤ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਸੀ। ਇਹ ਘਟਨਾ ਕਥਿਤ ਤੌਰ 'ਤੇ 17 ਅਪ੍ਰੈਲ ਨੂੰ ਵਾਪਰੀ ਸੀ।
ਪੁੱਤਰ ਦੀ ਇੱਛਾ ’ਚ ਰਾਖਸ਼ਸ ਬਣਿਆ ਪਤੀ, ਪਤਨੀ ਦਾ ਗਲ ਘੁੱਟ ਕੇ ਕੀਤਾ ਕਤਲ
ਪੁਲਸ ਨੇ ਬਲਾਤਕਾਰ ਪੀੜਤਾ ਦੇ ਪਿਤਾ ਅਤੇ ਚਾਚੇ ਨੂੰ ਉਸਦੀ ਮੌਤ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਸ ਦੇ ਅਨੁਸਾਰ, ਸ਼ਰਵਣ ਨੂੰ ਲੜਕੀ ਦੇ ਪਰਿਵਾਰ ਅਤੇ ਕੁਝ ਪਿੰਡ ਵਾਸੀਆਂ ਨੇ ਕਥਿਤ ਅਪਰਾਧ ਵਾਲੀ ਥਾਂ 'ਤੇ ਫੜ ਲਿਆ ਤੇ ਬੁਰੀ ਤਰ੍ਹਾਂ ਕੁੱਟਿਆ। ਘਟਨਾ ਦਾ ਇੱਕ ਵੀਡੀਓ ਵੀ ਆਨਲਾਈਨ ਸਾਹਮਣੇ ਆਇਆ। ਸ਼ਰਵਣ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੁਲਸ ਹਿਰਾਸਤ ਵਿੱਚ ਮੇਰਠ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਗੜਮੁਕਤੇਸ਼ਵਰ ਸਰਕਲ ਅਫਸਰ ਵਰੁਣ ਮਿਸ਼ਰਾ ਨੇ ਕਿਹਾ ਕਿ ਉਸਦੀ ਵੀਰਵਾਰ ਸਵੇਰੇ 3 ਵਜੇ ਦੇ ਕਰੀਬ ਮੌਤ ਹੋ ਗਈ।
ਪੰਜਾਬ ਸਰਕਾਰ ਨੇ ਫੈਕਟਰੀਆਂ ਦੇ ਇਮਾਰਤੀ ਨਕਸ਼ਿਆਂ ਸਬੰਧੀ ਲਿਆ ਵੱਡਾ ਫੈਸਲਾ
ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ, ਪਹਿਲਾਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਬਲਾਤਕਾਰ ਪੀੜਤਾ ਦੇ ਪਿਤਾ ਅਤੇ ਚਾਚੇ ਸਮੇਤ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਮੇਅਰ ਚੋਣਾਂ 'ਚ ਭਾਜਪਾ ਉਮੀਦਵਾਰ ਰਾਜਾ ਇਕਬਾਲ ਨੇ ਜਿੱਤ ਕੀਤੀ ਦਰਜ
NEXT STORY