ਪਾਲੀ— ਪੁਲਸ ਨਾਲ ਲੁਕਣ-ਮੀਟੀ ਖੇਡ ਰਹੇ ਜਬਰ-ਜ਼ਨਾਹ ਦੇ ਦੋਸ਼ੀ ਬਾਬਾ ਦਾਤੀ ਮਹਾਰਾਜ ਨੇ ਸੋਮਵਾਰ ਨੂੰ ਇਕ ਵਾਰ ਮੁੜ ਪੁਲਸ ਨੂੰ ਚਕਮਾ ਦੇ ਦਿੱਤਾ। ਦੁਪਹਿਰ 2 ਵਜੇ ਤੱਕ ਕ੍ਰਾਈਮ ਬ੍ਰਾਂਚ ਦੇ ਚਾਣਕਯਪੁਰੀ ਦਫਤਰ ਵਿਚ ਪਹੁੰਚਣ ਦਾ ਭਰੋਸਾ ਦੇਣ ਵਾਲੇ ਦਾਤੀ ਮਹਾਰਾਜ ਵਲੋਂ ਇਕ ਹਫਤੇ ਦਾ ਸਮਾਂ ਮੰਗਿਆ ਗਿਆ। ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਸਿਰਫ ਇਕ ਦਿਨ ਦੀ ਰਾਹਤ ਦਿੱਤੀ ਹੈ ਅਤੇ 20 ਜੂਨ ਤੱਕ ਜਾਂਚ ਟੀਮ ਦੇ ਸਾਹਮਣੇ ਪੁੱਛਗਿੱਛ ਲਈ ਹਾਜ਼ਰ ਹੋਣ ਨੂੰ ਕਿਹਾ ਹੈ। ਇਹ ਜਾਣਕਾਰੀ ਕ੍ਰਾਈਮ ਬ੍ਰਾਂਚ ਦੇ ਜੁਆਇੰਟ ਕਮਿਸ਼ਨਰ ਅਲੋਕ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਾਬਾ ਨੂੰ ਮੁੜ ਨੋਟਿਸ ਭੇਜਿਆ ਗਿਆ ਹੈ ਕਿ ਉਹ 20 ਜੂਨ ਤੱਕ ਜਾਂਚ ਵਿਚ ਸ਼ਾਮਲ ਹੋਣ। ਅਜਿਹੇ ਵਿਚ ਜੇ ਬਾਬਾ ਉਕਤ ਤਰੀਕ ਨੂੰ ਵੀ ਪੁਲਸ ਨੂੰ ਚਕਮਾ ਦਿੰਦੇ ਹਨ ਤਾਂ ਮੰਨਿਆ ਜਾ ਰਿਹਾ ਹੈ ਕਿ ਪੁਲਸ ਉਨ੍ਹਾਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਵਾਉਣ ਲਈ ਕੋਰਟ ਨੂੰ ਗੁਜ਼ਾਰਿਸ਼ ਕਰ ਸਕਦੀ ਹੈ। ਬਾਬਾ ਲਈ ਹੁਣ ਜਾਂਚ ਟੀਮ ਕੋਲ ਨਾ ਜਾਣਾ ਖਤਰਨਾਕ ਸਾਬਤ ਹੋ ਸਕਦਾ ਹੈ। ਹਾਲਾਂਕਿ ਨੋਟਿਸ ਭੇਜਣ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੀ 20 ਮੈਂਬਰੀ ਇਕ ਟੀਮ ਬਾਬਾ ਦੇ ਪਾਲੀ ਸਥਿਤ ਆਸ਼ਰਮ 'ਤੇ ਵੀ ਛਾਪੇਮਾਰੀ ਕਰਨ ਪਹੁੰਚੀ ਪਰ ਉਥੋਂ ਲਗਾਤਾਰ ਮੀਡੀਆ ਤੋਂ ਦੂਰ ਰਹੇ ਬਾਬਾ ਤੇ ਉਨ੍ਹਾਂ ਦੇ ਦੋਵੇਂ ਭਰਾ ਆਸ਼ਰਮ ਤੋਂ ਫਰਾਰ ਹੋ ਗਏ। ਬਾਬਾ ਦਾਤੀ ਮਹਾਰਾਜ ਤੇ ਉਨ੍ਹਾਂ ਦੇ ਤਿੰਨ ਭਰਾ ਅਸ਼ੋਕ, ਅਰਜੁਨ ਅਤੇ ਅਨਿਲ ਪੁਲਸ ਦੇ ਆਸ਼ਰਮ ਵਿਚ ਪਹੁੰਚਣ ਤੋਂ ਪਹਿਲਾਂ ਹੀ ਅੰਡਰਗ੍ਰਾਊਂਡ ਹੋ ਗਏ।
ਬਿਹਾਰ: ਤਾਲਾਬ 'ਚ ਡਿੱਗੀ ਕਾਰ, 6 ਬੱਚਿਆਂ ਦੀ ਮੌਤ
NEXT STORY