ਵਿਸ਼ਾਖਾਪਟਨਮ— ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਦਿਨਦਿਹਾੜੇ, ਸ਼ਰੇਆਮ ਚੱਲਦੀ ਸੜਕ ਦੇ ਕਿਨਾਰੇ ਫੁੱਟਪਾਥ 'ਤੇ ਇਕ ਔਰਤ ਦਾ ਰੇਪ ਕੀਤੇ ਜਾਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿਸ 'ਚ ਜ਼ਿਆਦਾ ਦਰਦਨਾਕ ਪਹਿਲੂ ਇਹ ਹੈ ਕਿ ਔਰਤ ਦੀ ਮਦਦ ਲਈ ਕੋਈ ਵੀ ਅੱਗੇ ਨਹੀਂ ਆਇਆ। ਇਸ ਵਾਰਦਾਤ ਨੂੰ ਇਕ ਆਟੋ ਰਿਕਸ਼ਾ ਡਰਾਈਵਰ ਨੇ ਆਪਣੇ ਮੋਬਾਇਲ ਫੋਨ 'ਤੇ ਰਿਕਾਰਡ ਕੀਤਾ ਅਤੇ ਫਿਰ ਉਸ ਕਲਿੱਪ ਨੂੰ ਪੁਲਸ ਨੂੰ ਸੌਂਪ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ 20 ਸਾਲਾ ਰੇਪਿਸਟ ਗੰਜੀ ਸ਼ਿਪਾ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਗਿਆ ਹੈ ਕਿ ਐਤਵਾਰ ਦੁਪਹਿਰ ਨੂੰ ਹੋਈ ਇਸ ਗੰਜੀ ਸ਼ਿਵਾ ਵਾਰਦਾਤ ਦੇ ਸਮੇਂ ਸ਼ਰਾਬ ਦੇ ਨਸ਼ੇ 'ਚ ਸੀ।
ਖਬਰ ਹੈ ਕਿ ਰੇਪ ਦੀ ਸ਼ਿਕਾਰ ਔਰਤ ਸ਼ਹਿਰ ਦੇ ਸਭ ਤੋਂ ਰੁਝੇ ਇਲਾਕੇ 'ਚ ਰੇਲਵੇ ਸਟੇਸ਼ਨ ਨੇੜੇ ਇਕ ਫੁੱਟਪਾਥ 'ਤੇ ਦਰੱਖਤ ਹੈਠਾਂ ਬੈਠੀ ਸੀ, ਜਦੋਂ ਗੰਜੀ ਸ਼ਿਵਾ ਨੇ ਉਸ ਨਾਲ ਰੇਪ ਕੀਤਾ। ਆਟੋ ਰਿਕਸ਼ਾ ਡਰਾਈਵਰ ਵੱਲੋਂ ਰਿਕਾਰਡ ਕੀਤੇ ਗਏ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਰੇਪ ਦੌਰਾਨ ਕਈ ਲੋਕ ਉੱਥੋਂ ਲੰਘੇ ਪਰ ਕਿਸੇ ਨੇ ਵੀ ਉਸ ਦੀ ਮਦਦ ਲਈ ਕੁਝ ਨਹੀਂ ਕੀਤਾ। ਇਕ ਸ਼ਖਸ ਨੇ ਤਾਂ ਅਚਾਨਕ ਹੀ ਬਦਲ ਲਿਆ। ਕੁਝ ਵਰਕਰਾਂ ਨੇ ਆਟੋਰਿਕਸ਼ਾ ਡਰਾਈਵਰ ਨੂੰ ਵੀ ਲਤਾੜਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੀਡੀਓ ਸ਼ੂਟ ਕਰਨ ਦੀ ਜਗ੍ਹਾ ਔਰਤ ਦੀ ਮਦਦ ਕਰ ਸਕਦਾ ਸੀ। ਹਾਲਾਂਕਿ ਉਸੇ ਦੇ ਰਿਕਾਰਡ ਕੀਤੇ ਗਏ ਵੀਡੀਓ ਦੀ ਬਦੌਲਤ ਰੇਪਿਸਟ ਨੂੰ ਗ੍ਰਿਫਤਾਰ ਕੀਤਾ ਜਾ ਸਕਿਆ ਹੈ।
ਇਥੇ ਨਿਕਲੀ ਹੈ 5,390 ਪੁਲਸ ਕਾਂਸਟੇਬਲ ਲਈ ਵੈਕੇਂਸੀ, ਇੰਝ ਕਰੋ ਅਪਲਾਈ
NEXT STORY