ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੁਲਸ ਨੂੰ ਹੁਕਮ ਦਿੱਤਾ ਕਿ ਦੱਖਣੀ 24 ਪਰਗਨਾ ’ਚ 10 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਅਤੇ ਕਤਲ ਮਾਮਲੇ ’ਚ ਪੋਕਸੋ ਐਕਟ ਦੇ ਤਹਿਤ FIR ਦਰਜ ਕੀਤੀ ਜਾਵੇ ਅਤੇ ਯਕੀਨੀ ਬਣਾਇਆ ਜਾਵੇ ਕਿ ਮੁਲਜ਼ਮਾਂ ਨੂੰ 3 ਮਹੀਨਿਆਂ ਦੇ ਅੰਦਰ ਮੌਤ ਦੀ ਸਜ਼ਾ ਮਿਲੇ। ਮਮਤਾ ਬੈਨਰਜੀ ਆਨਲਾਈਨ ਮਾਧਿਅਮ ਨਾਲ ਕਈ ਦੁਰਗਾ ਪੂਜਾ ਪੰਡਾਲਾਂ ਦਾ ਉਦਘਾਟਨ ਕਰਨ ਤੋਂ ਬਾਅਦ ਕੋਲਕਾਤਾ ਪੁਲਸ ਬਾਡੀਗਾਰਡ ਲਾਈਨਜ਼ ’ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਅਪਰਾਧ ਦਾ ਕੋਈ ਰੰਗ, ਜਾਤੀ ਜਾਂ ਧਰਮ ਨਹੀਂ ਹੁੰਦਾ। ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜਬਰ-ਜ਼ਿਨਾਹ ਦੇ ਮਾਮਲਿਆਂ ’ਚ ‘ਮੀਡੀਆ ਟਰਾਇਲ’ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਜਾਂਚ ’ਚ ਰੁਕਾਵਟ ਪੈਦਾ ਹੋ ਸਕਦੀ ਹੈ। ਉੱਥੇ ਹੀ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਜਬਰ-ਜ਼ਿਨਾਹ ਤੋਂ ਬਾਅਦ ਕਤਲ ਦੀ ਸ਼ਿਕਾਰ 10 ਸਾਲਾ ਬੱਚੀ ਦੀ ਲਾਸ਼ ਸ਼ਨੀਵਾਰ ਨੂੰ ਦੱਖਣੀ 24 ਪਰਗਨਾ ਦੇ ਕੁਲਤਲੀ ’ਚ ਮਿਲੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਕ ਪੁਲਸ ਚੌਕੀ ਨੂੰ ਅੱਗ ਲਾ ਦਿੱਤੀ ਅਤੇ ਉੱਥੇ ਖੜ੍ਹੇ ਵਾਹਨਾਂ ਦੀ ਭੰਨਤੋੜ ਕੀਤੀ।
ਰੇਤ ਦੇ ਢੇਰ ਨਾਲ ਢਕਿਆ ਸੀ ਰੇਲਵੇ ਟਰੈੱਕ, ਉੱਪਰੋਂ ਆ ਗਈ ਟਰੇਨ ਤੇ ਫਿਰ...
NEXT STORY