ਨਵੀਂ ਦਿੱਲੀ- ਅਮਰੀਕਾ ਨਾਲ ਵਧਦੇ ਵਪਾਰਕ ਤਣਾਅ ਦਰਮਿਆਨ ਸਾਬਕਾ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਸ਼ਨੀਵਾਰ ਕਿਹਾ ਕਿ ਭਾਰਤ ਆਪਣੇ ਰਣਨੀਤਕ ਤੇ ਰਾਸ਼ਟਰੀ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ ਤੇ ਬਾਹਰੀ ਦਬਾਅ ਦੇ ਬਾਵਜੂਦ ਆਪਣੇ ਊਰਜਾ ਸੋਮਿਆਂ ਦੀ ਰੱਖਿਆ ਕਰਦਾ ਰਹੇਗਾ।
ਇੱਥੇ ਐੱਮ. ਐੱਸ. ਸਵਾਮੀਨਾਥਨ ਸ਼ਤਾਬਦੀ ਅੰਤਰਰਾਸ਼ਟਰੀ ਸੰਮੇਲਨ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਨਾਇਡੂ ਨੇ ਕਿਹਾ ਕਿ ਨਾਲ ਹੀ ਅਸੀਂ ਆਪਣੇ ਰਣਨੀਤਕ ਅਤੇ ਰਾਸ਼ਟਰੀ ਹਿੱਤਾਂ ’ਤੇ ਵੀ ਦ੍ਰਿੜ ਰਹਾਂਗੇ। ਕਿਸੇ ਵੀ ਧਮਕੀ ਅੱਗੇ ਝੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਧਮਕੀਆਂ ਭਾਰਤ ’ਤੇ ਕੰਮ ਨਹੀਂ ਕਰਨਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਰਤ ਅੱਜ ਸਵੈ-ਨਿਰਭਰ ਹੈ। ਉਹ ਭਾਈਵਾਲੀ ਤੇ ਦੇਖਭਾਲ' ਦੀ ਮੂਲ ਭਾਵਨਾ ਨਾਲ ਸਹਿਯੋਗ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ- ਟਰੰਪ ਦਾ ਭਾਰਤ ਨੂੰ ਇਕ ਹੋਰ ਵੱਡਾ ਝਟਕਾ ! ਵਪਾਰਕ ਗੱਲਬਾਤ ਤੋਂ ਕੀਤਾ ਇਨਕਾਰ
ਨਾਇਡੂ ਨੇ ਕਿਹਾ ਕਿ ਭਾਰਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਸਾਰੀ ਦੁਨੀਆ ’ਚ ਮਾਨਤਾ ਹਾਸਲ ਕਰ ਰਿਹਾ ਹੈ। ਕੁਝ ਦੇਸ਼ ਇਸ ਦੀ ਤਰੱਕੀ ਤੋਂ ਈਰਖਾ' ਕਰ ਰਹੇ ਹਨ। ਉਹ ਸਾਡੀ ਤਰੱਕੀ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ। ਉਹ ਬਦਹਜ਼ਮੀ ਤੋਂ ਪੀੜਤ ਹਨ।
ਸਾਬਕਾ ਉਪ ਰਾਸ਼ਟਰਪਤੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਵਿਸ਼ਵ ਅਰਥਵਿਵਸਥਾ ਦਰਜਾਬੰਦੀ ’ਚ ਚੌਥੇ ਤੋਂ ਤੀਜੇ ਨੰਬਰ ’ਤੇ ਪਹੁੰਚ ਰਿਹਾ ਹੈ। ਉਨ੍ਹਾਂ ਭਰੋਸਾ ਪ੍ਰਗਟ ਕੀਤਾ ਕਿ ਕਿਸਾਨਾਂ, ਖੋਜਕਰਤਾਵਾਂ ਅਤੇ ਨੌਜਵਾਨਾਂ ਦੇ ਯੋਗਦਾਨ ਨਾਲ ਦੇਸ਼ ਯਕੀਨੀ ਤੌਰ ’ਤੇ ਵੱਡੀਆਂ ਉਚਾਈਆਂ ’ਤੇ ਪਹੁੰਚੇਗਾ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਜਪਾ ਨੇ ਸੂਬਾ ਬੁਲਾਰੇ ਨੂੰ 6 ਸਾਲਾਂ ਲਈ ਪਾਰਟੀ 'ਚੋਂ ਕੱਢਿਆ ਬਾਹਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
''ਟਰੰਪ ਦੇ ਦਬਾਅ ’ਚ ਝੁਕਣਾ ਨਹੀਂ ਚਾਹੀਦਾ, ਰਾਸ਼ਟਰੀ ਹਿੱਤ ’ਚ ਮੋਦੀ ਸਰਕਾਰ ਦੀ ਹਮਾਇਤ ਜ਼ਰੂਰੀ'' ; ਸ਼ਰਦ ਪਵਾਰ
NEXT STORY