ਜੋਧਪੁਰ- ਰਾਜਸਥਾਨ 'ਚ ਜੋਧਪੁਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਮਥੁਰਾਦਾਸ (ਐੱਮ.ਡੀ.ਐੱਮ.ਐੱਚ.) 'ਚ ਰੋਗੀਆਂ ਦੇ ਪੈਰਾਂ ਨੂੰ ਚੂਹੇ ਕੁਤਰ ਰਹੇ ਹਨ। ਮਨੋਰੋਗ ਵਿਭਾਗ ਦੇ ਵਾਰਡ-ਸੀ 'ਚ ਇੰਨੇ ਚੂਹੇ ਵਧ ਗਏ ਹਨ ਕਿ ਇੱਥੇ 4 ਰੋਗੀਆਂ ਦੇ ਪੈਰ ਹੀ ਉਨ੍ਹਾਂ ਨੇ ਕੁਤਰ ਦਿੱਤੇ। ਹੈਰਾਨੀ ਇਹ ਹੈ ਕਿ ਹਸਪਤਾਲ 'ਚ ਇੱਥੇ ਕੀਟ ਅਤੇ ਚੂਹਿਆਂ ਨੂੰ ਕੰਟਰੋਲ ਕਰਨ ਲਈ ਰਾਜਸਥਾਨ ਪੇਸਟ ਕੰਟਰੋਲ ਏਜੰਸੀ ਨੂੰ ਕੰਮ ਦੇ ਰੱਖਿਆ ਹੈ।
ਇਹ ਵੀ ਪੜ੍ਹੋ : ਪਿਕਨਿਕ ਮਨਾਉਣ ਗਏ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇਕ-ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਝੀਲ 'ਚ ਡੁੱਬੇ
ਇਸ ਫਰਮ ਨੂੰ ਐੱਮ.ਡੀ.ਐੱਮ.ਐੱਚ. ਵਲੋਂ ਹਰ ਮਹੀਨੇ 27 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਹਸਪਤਾਲ ਸੁਪਰਡੈਂਟ ਦਾ ਕਹਿਣਾ ਹੈ ਕਿ ਚੂਹਿਆਂ ਨੂੰ ਮਾਰਨ ਦਾ ਜਿਸ ਫਰਮ ਨੂੰ ਠੇਕਾ ਦੇ ਰੱਖਿਆ ਹੈ, ਉਸ ਨੂੰ ਦੱਸ ਦਿੱਤਾ ਸੀ ਅਤੇ ਕੇਅਰ ਟੇਕਰ ਨੂੰ ਵੀ ਕਹਿ ਦਿੱਤਾ ਸੀ। ਉੱਥੇ ਹੀ ਡਾ. ਐੱਸ.ਐੱਨ. ਮੈਡੀਕਲ ਕਾਲਜ, ਜਿਸ ਦੇ ਅਧੀਨ ਇਹ ਹਸਪਤਾਲ ਆਉਂਦਾ ਹੈ, ਉਸ ਦੇ ਪ੍ਰਿੰਸੀਪਲ ਨੂੰ ਸੂਚਨਾ ਤੱਕ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : ਕਾਲੀ ਮਿਰਚ ਦੀ ਖੇਤੀ ਨਾਲ ਕਿਸਾਨ ਨੇ ਬਦਲੀ ਕਿਸਮਤ, ਹੁਣ ਖਰੀਦ ਰਿਹੈ 7 ਕਰੋੜ ਦਾ ਹੈਲੀਕਾਪਟਰ
ਪੂਰੇ ਦੇਸ਼ ’ਚ ਆਮ ਤਰੀਕ ਤੋਂ 6 ਦਿਨ ਪਹਿਲਾਂ ਪੁੱਜਾ ਮਾਨਸੂਨ
NEXT STORY