ਨਵੀਂ ਦਿੱਲੀ—ਸਾਬਕਾ ਲੋਕ ਸਭਾ ਸੰਸਦ ਮੈਂਬਰ ਅਤੇ ਸਾਬਕਾ ਕਾਂਗਰਸ ਨੇਤਾ ਅਸ਼ੋਕ ਤੰਵਰ ਨੇ ਦਿੱਲੀ ਦੇ ਤੁਗਲਕਾਬਾਦ 'ਚ ਰਵਿਦਾਸ ਮੰਦਰ ਦੇ ਨਿਰਮਾਣ ਨੂੰ ਲੈ ਕੇ ਸੁਪਰੀਮ ਕੋਰਟ ਦੇ ਸਾਹਮਣੇ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ। ਆਪਣੀ ਪਟੀਸ਼ਨ 'ਚ ਅਸ਼ੋਕ ਤੰਵਰ ਦਾ ਕਹਿਣਾ ਹੈ ਕਿ ਅਦਾਲਨ ਨੇ ਉਨ੍ਹਾਂ ਦੀ ਰਿਟ ਪਟੀਸ਼ਨ 'ਤੇ ਅਕਤੂਬਰ 2019 'ਚ ਗੁਰੂ ਰਵਿਦਾਸ ਮੰਦਰ ਦੇ ਮੁੜ ਨਿਰਮਾਣ, ਮੂਰਤੀਆਂ ਅਤੇ ਸਮਾਧੀ ਦੀ ਬਹਾਲੀ ਨੂੰ ਲੈ ਕੇ ਆਦੇਸ਼ ਦਿੱਤਾ ਸੀ।
ਜ਼ਿਕਰਯੋਗ ਹੈ ਕਿ 10 ਅਗਸਤ ਨੂੰ ਰਵਿਦਾਸ ਮੰਦਰ ਨੂੰ ਤੋੜੇ ਜਾਣ ਤੋਂ ਬਾਅਦ ਲੋਕਾਂ ਨੇ ਕਾਫੀ ਵਿਰੋਧ ਕੀਤਾ ਸੀ। ਵਿਰੋਧ ਦੌਰਾਨ ਪੁਲਸ ਨੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਨੇ ਤੁਗਲਕਾਬਾਦ 'ਚ ਸਥਿਤ ਸੰਤ ਰਵਿਦਾਸ ਮੰਦਰ ਨੂੰ ਦੋਬਾਰਾ ਤੋਂ ਬਣਾਉਣ ਦੇ ਲਈ ਸੁਪਰੀਮ ਕੋਰਟ ਤੋਂ ਸਹਿਮਤੀ ਮੰਗੀ ਸੀ, ਜਿਸ 'ਤੇ ਕੋਰਟ ਨੇ ਆਪਣੀ ਸਹਿਮਤੀ ਦੇ ਦਿੱਤੀ ਸੀ। ਕੋਰਟ 'ਚ ਕੇਂਦਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਨੇ ਕਿਹਾ ਸੀ ਕਿ 200 ਵਰਗ ਮੀਟਰ ਖੇਤਰ 'ਚ ਮੰਦਰ ਦੇ ਦੁਬਾਰਾ ਨਿਰਮਾਣ ਲਈ ਤਿਆਰ ਹੈ।
ਡੋਨਾਲਡ ਟਰੰਪ ਦੀ ਭਾਰਤ ਫੇਰੀ ਦੌਰਾਨ ਕੁਝ ਅਜਿਹਾ ਹੋਵੇਗਾ 'ਸਕਿਓਰਿਟੀ ਕਵਚ'
NEXT STORY