ਨਵੀਂ ਦਿੱਲੀ (ਇੰਟ.)-ਭਾਰਤੀ ਰਿਜ਼ਰਵ ਬੈਂਕ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ 500 ਰੁਪਏ ਦੇ ਨੋਟ ਗਾਇਬ ਹੋਣ ਦੀ ਰਿਪੋਰਟ ਗ਼ਲਤ ਹੈ ਅਤੇ ਆਰ. ਟੀ. ਆਈ. (ਸੂਚਨਾ ਦਾ ਅਧਿਕਾਰ) ਦੇ ਤਹਿਤ ਪ੍ਰਿੰਟਿੰਗ ਪ੍ਰੈੱਸਾਂ ਤੋਂ ਪ੍ਰਾਪਤ ਜਾਣਕਾਰੀ ਦੀ ਗ਼ਲਤ ਵਿਆਖਿਆ ਨਾਲ ਇਹ ਗ਼ਲਤ ਧਾਰਨਾ ਫੈਲੀ ਹੈ। ਆਰ. ਬੀ. ਆਈ. ਅਨੁਸਾਰ ਮੀਡੀਆ ਦੇ ਕੁਝ ਵਰਗਾਂ ਨੇ ਬੈਂਕ ਨੋਟ ਪ੍ਰਿੰਟਿੰਗ ਪ੍ਰੈੱਸਾਂ ਵੱਲੋਂ ਛਾਪੇ ਬੈਂਕ ਨੋਟਾਂ ਦੇ ਗ਼ਾਇਬ ਹੋਣ ਦਾ ਦੋਸ਼ ਲਾਉਂਦੇ ਹੋਏ ਰਿਪੋਰਟ ਪ੍ਰਸਾਰਿਤ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਕਰੋੜਾਂ ਦੀ ਲੁੱਟ ਮਗਰੋਂ ‘ਡਾਕੂ ਹਸੀਨਾ’ ਤੇ ਪਤੀ ਕਿਉਂ ਗਏ ਸ੍ਰੀ ਹੇਮਕੁੰਟ ਸਾਹਿਬ, ਪੁਲਸ ਕਮਿਸ਼ਨਰ ਨੇ ਕੀਤਾ ਖ਼ੁਲਾਸਾ
ਕੇਂਦਰੀ ਬੈਂਕ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਰਿਪੋਰਟ ਸਟੀਕ ਨਹੀਂ ਹੈ। ਆਰ. ਬੀ. ਆਈ. ਨੇ ਕਿਹਾ ਕਿ ਪ੍ਰਿੰਟਿੰਗ ਪ੍ਰੈੱਸਾਂ ਵੱਲੋਂ ਆਰ. ਬੀ. ਆਈ. ਨੂੰ ਸਪਲਾਈ ਕੀਤੇ ਗਏ ਸਾਰੇ ਨੋਟਾਂ ਦਾ ਸਹੀ ਹਿਸਾਬ ਰੱਖਿਆ ਜਾਂਦਾ ਹੈ। ਉਤਪਾਦਨ, ਭੰਡਾਰਨ ਅਤੇ ਵੰਡ ਦੀ ਨਿਗਰਾਨੀ ਲਈ ਪ੍ਰੋਟੋਕਾਲ ਸਮੇਤ ਪ੍ਰੈੱਸ ’ਚ ਛਪੇ ਅਤੇ ਆਰ. ਬੀ. ਆਈ. ਨੂੰ ਸਪਲਾਈ ਕੀਤੇ ਗਏ ਬੈਂਕ ਨੋਟਾਂ ਦੇ ਮਿਲਾਨ ਲਈ ਮਜ਼ਬੂਤ ਪ੍ਰਣਾਲੀਆਂ ਮੌਜੂਦ ਹਨ। ਆਰ. ਬੀ. ਆਈ. ਨੇ ਜਨਤਾ ਨੂੰ ਅਜਿਹੇ ਮਾਮਲਿਆਂ ’ਚ ਸਮੇਂ-ਸਮੇਂ ’ਤੇ ਆਰ. ਬੀ. ਆਈ. ਵੱਲੋਂ ਪ੍ਰਕਾਸ਼ਿਤ ਸੂਚਨਾਵਾਂ ’ਤੇ ਭਰੋਸਾ ਕਰਨ ਦੀ ਅਪੀਲ ਕੀਤੀ।
ਇਹ ਖ਼ਬਰ ਵੀ ਪੜ੍ਹੋ : 500 ਰੁਪਏ ਦੇ 88 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨੋਟ ਹੋਏ ਗ਼ਾਇਬ, ਨਹੀਂ ਮਿਲ ਰਿਹਾ ਕੋਈ ਹਿਸਾਬ, RTI ’ਚ ਖ਼ੁਲਾਸਾ
ਇਸ ਤੋਂ ਪਹਿਲਾਂ ਦੀਆਂ ਖ਼ਬਰਾਂ ’ਚ ਦਾਅਵਾ ਕੀਤਾ ਗਿਆ ਸੀ ਕਿ 500 ਰੁਪਏ ਦੇ ਨੋਟ ਅਚਾਨਕ ਬਾਜ਼ਾਰ ’ਚੋਂ ‘ਲਾਪਤਾ’ ਹੋ ਗਏ ਹਨ। ਤਕਰੀਬਨ 88,000 ਕਰੋੜ ਦੀ ਕੀਮਤ ਵਾਲੇ 500 ਰੁਪਏ ਵਾਲੇ ਨੋਟ ਗਾਇਬ ਹੋ ਗਏ ਹਨ। ਇਨ੍ਹਾਂ ਗ਼ਾਇਬ ਹੋਏ ਪੈਸਿਆਂ ਦਾ ਕੋਈ ਹਿਸਾਬ ਨਹੀਂ ਹੈ।
ਮੋਬਾਈਲ ਫ਼ੋਨ ਨੇ ਲਈ ਨੌਜਵਾਨ ਦੀ ਜਾਨ, ਵਾਪਰ ਗਿਆ ਅਜਿਹਾ ਭਾਣਾ ਕਿ ਹਰ ਕੋਈ ਹੋਇਆ ਹੈਰਾਨ
NEXT STORY