ਉੱਤਰ ਪ੍ਰਦੇਸ਼ (ਭਾਸ਼ਾ): ਕੌਸ਼ਾਂਬੀ ਜ਼ਿਲ੍ਹੇ ਦੇ ਕੋਖਰਾਜ ਥਾਣਾ ਖੇਤਰ ਵਿਚ ਸ਼ਨੀਵਾਰ ਨੂੰ ਦੁਪਹਿਰ ਮੋਬਾਈਲ ਚਾਰਜ ਕਰਦੇ ਸਮੇਂ ਇਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਥਾਣਾ ਮੁਖੀ ਵਿਨੋਦ ਕੁਮਾਰ ਮੋਰਿਆ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੰਝਨਪੁਰ ਥਾਣਾ ਖੇਤਰ ਦੇ ਬਿਛੌਰਾ ਪਿੰਡ ਵਾਸੀ ਸੁਨੀਲ ਕੁਮਾਰ ਪਟੇਲ (25) ਕੋਖਰਾਜ ਥਾਣਾ ਖੇਤਰ ਦੇ ਰਾਮਪੁਰ ਸੁਹੇਲਾ ਪਿੰਡ ਸਥਿਤ ਆਪਣੇ ਨਾਨਕੇ ਰਹਿੰਦਾ ਸੀ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ ਸਣੇ ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਲੱਗੇ ਭੂਚਾਲ ਦੇ ਝਟਕੇ
ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਮੋਬਾਈਲ ਚਾਰਜ ਕਰਦੇ ਸਮੇਂ ਸ਼ਾਰਟ ਸਰਕਟ ਹੋ ਜਾਣ ਕਾਰਨ ਸੁਨੀਲ ਕਰੰਟ ਦਾ ਝਟਕਾ ਲੱਗਣ ਨਾਲ ਡਿੱਗ ਗਿਆ, ਜਿਸ ਤੋਂ ਬਾਅਦ ਰਿਸ਼ਤੇਦਾਰ ਉਸ ਨੂੰ ਇਲਾਜ ਲਈ ਹਸਪਤਾਲ ਲੈ ਜਾ ਰਹੇ ਸਨ, ਤਾਂ ਰਸਤੇ ਵਿਚ ਹੀ ਉਸ ਨੇ ਦਮ ਤੋੜ ਦਿੱਤਾ। ਪੁਲਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਚੋਣਾਂ ’ਚ ਜਿੱਤ ਲਾਸ਼ਾਂ ’ਤੇ ਨਹੀਂ, ਵੋਟਾਂ ਦੀ ਗਿਣਤੀ ’ਤੇ ਨਿਰਭਰ ਹੋਣੀ ਚਾਹੀਦੀ : ਬੋਸ
NEXT STORY